ਬੁਢਲਾਡਾ 19 ਅਗਸਤ (ਸਰਦਾਨਾ) ਸਥਾਨਕ ਸ਼ਹਿਰ ਅੰਦਰ ਨਾਜਾਇਬ ਕਬਜਿਆਂ ਦੀ ਭਰਮਾਰ ਕਾਰਨ ਸ਼ਹਿਰ ਦੇ ਲੋਕ ਜਿੱਥੇ ਬੇਹਾਲ ਹਨ ਉਥੇ ਇਹ ਕਬਜੇ ਟ੍ਰੇਫਿਕ ਸਮੱਸਿਆ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ ਅਤੇ ਲੋਕਾਂ ਲਈ ਬਣੇ ਫੁਟਪਾਥ ਆਰਜੀ ਨਾਜਾਇਜ ਕਬਜਿਆਂ ਕਾਰਨ ਬੰਦ ਪਏ ਹਨ। ਲੋਕ ਪ੍ਰੇਸ਼ਾਨ ਹਨ ਪ੍ਰੰਤੂ ਪ੍ਰਸ਼ਾਸ਼ਨ ਚੁੱਕ ਕਿਉਂ, ਲੋਕ ਪੁੱਛਦੇ ਨੇ ਜੁਆਬ।ਸ਼ਹਿਰ ਨੂੰ ਸੁੰਦਰ ਅਤੇ ਸੈਰਗਾਹ ਬਨਾਉਣ ਲਈ ਕਰੌੜਾਂ ਰੁਪਏ ਦੀ ਲਾਗਤ ਨਾਲ ਸਾਗਰ ਸੇਤੀਆ ਪਾਮ ਸਟਰੀਟ ਪ੍ਰੋਜੈਕਟ ਨਿਰਮਾਣ ਅਧੀਨ ਨਾਜਾਇਜ ਕਬਜਿਆਂ ਨੂੰ ਹਟਵਾਇਆ ਗਿਆ ਸੀ। ਜਿਸ ਕਾਰਨ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਸੀ ਪਰ ਜਿਉਂ ਹੀ ਇਸ ਸਟਰੀਟ ਦਾ ਪ੍ਰੋਜੈਕਟ ਧੀਮੀ ਗਤੀ ਦਾ ਸ਼ਿਕਾਰ ਹੋਇਆ ਤਾਂ ਇਹ ਪ੍ਰੋਜੈਕਟ ਅੱਧ—ਵਿਚਕਾਰ ਹੀ ਲਟਕ ਗਿਆ ਤੇ ਲੋਕਾਂ ਨੇ ਮੁੜ ਤੋਂ ਕਬਜੇ ਸ਼ੁਰੂ ਕਰ ਦਿੱਤੇ। ਸ਼ਹਿਰ ਦੇ ਮੁੱਖ ਬਾਜਾਰ ਰੇਲਵੇ ਰੋਡ, ਰਾਮ ਲੀਲਾ ਗਰਾਊਂਡ, ਜਨਤਾ ਮਾਰਕਿਟ, ਫੁਹਾਰਾ ਚੌਂਕ, ਅੰਬੇਦਕਰ ਚੌਂਕ, ਚੁੰਗੀ ਰੋਡ, ਪੀ ਐਨ ਬੀ ਰੋਡ, ਗੋਲ ਚੱਕਰ, ਗਾਂਧੀ ਬਾਜਾਰ, ਅਨਾਜ ਮੰਡੀ, ਸਬਜੀ ਮੰਡੀ, ਬਚਨਾ ਹਲਵਾਈ ਰੋਡ ਤੇ ਨਾਜਾਇਜ ਕਬਜਿਆਂ ਦਾ ਸਿਲਸਿਲਾ ਫਿਰ ਚਲਣਾ ਸ਼ੁਰੂ ਹੋ ਗਿਆ ਹੈ। ਕਈ ਦੁਕਾਨਦਾਰਾਂ ਨੇ ਚੌਂਤਰੇ ਰੋਕ ਕੇ ਚਬੂਤਰੇ ਬਨਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਤਰ੍ਹਾਂ ਦੁਕਾਨਦਾਰ ਨਗਰ ਕੌਂਸਲ ਦੇ ਹੁੱਕਮਾਂ ਨੂੰ ਟਿੱਚ ਸਮਝਦੇ ਹਨ ਅਤੇ ਬਿਨ੍ਹਾਂ ਕਿਸੇ ਪਰਵਾਹ ਤੋਂ ਨਾਜਾਇਜ਼ ਕਬਜਾ ਕਰਕੇ ਸ਼ਹਿਰ ਦੀ ਸੁੰਦਰਤਾ ਨੂੰ ਵਿਗਾੜਿਆ ਜਾ ਰਿਹਾ ਹੈ। ਜੇਕਰ ਬਾਜਾਰ ਚ ਨਜਰ ਮਾਰੀਏ ਤਾਂ ਹਰ ਪਾਸੇ ਆਰਜੀ ਨਾਜਾਇਜ ਕਬਜਿਆਂ ਕਾਰਨ ਰੋਡ ਉੱਪਰ ਟ੍ਰੇਫਿਕ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ। ਦੁਕਾਨਾਂ ਅੱਗੇ ਲੋਕਾਂ ਦੇ ਪੈਦਲ ਚੱਲਣ ਲਈ ਬਣਾਏ ਫੁੱਟਪਾਥ ਤੇ ਆਰਜੀ ਨਾਜਾਇਜ ਕਬਜਿਆਂ ਕਾਰਨ ਲੋਕਾਂ ਨੂੰ ਸੜਕ ਉੱਪਰ ਹੀ ਚੱਲਣਾ ਪੈਂਦਾ ਹੈ। ਸ਼ਹਿਰ ਦੇ ਬੁੱਧੀਜੀਵੀ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਨੂੰ ਸੁੰਦਰ ਅਤੇ ਸੈਰਗਾਹ ਬਨਾਉਣ ਵਾਲਾ ਸਾਗਰ ਸੇਤੀਆ ਪਾਮ ਸਟਰੀਟ ਪ੍ਰੋਜੈਕਟ ਨੂੰ ਮੁਕੰਮਲ ਕਰਨ ਲਈ ਇਸ ਪਾਸੇ ਵੱਲ ਪਹਿਲ ਦੇ ਆਧਾਰ ਤੇ ਧਿਆਨ ਦਿੱਤਾ ਜਾਵੇ। ਮੌਜੂਦਾਂ ਹਾਲਾਤਾਂ ਵਿੱਚ ਪਾਮ ਸਟਰੀਟ ਪ੍ਰੋਜੈਕਟ ਫੇਲ੍ਹ ਹੁੰਦਾ ਨਜਰ ਆ ਰਿਹਾ ਹੈ।
ਫੋਟੋ : ਬੁਢਲਾਡਾ — ਸ਼ਹਿਰ ਦੇ ਵੱਖ ਵੱਖ ਬਾਜਾਰ ਚ ਦੁਕਾਨਦਾਰਾਂ ਵੱਲੋਂ ਕੀਤੇ ਜਾ ਰਹੇ ਨਜਾਇਜ ਕਬਜਿਆਂ ਦੇ ਦ੍ਰਿਸ਼।
Post a Comment