ਬੁਢਲਾਡਾ 5 ਜੂਨ (ਪੰਕਜ ਸਰਦਾਨਾ) ਵਾਤਾਵਰਣ ਦਿਵਸ ਦੇ ਮੌਕੇ ਤੇ ਜੁਡੀਸ਼ੀਅਲ ਵਿਭਾਗ ਵੱਲੋਂ ਸਿਵਲ ਜੱਜ ਸੀਨੀਅਰ ਡਵੀਜ਼ਨ ਪੰਕਜ਼ ਵਰਮਾ ਦੀ ਅਗਵਾਈ ਵਿਚ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਬਾਰ ਐਸੋਸੀਏਸ਼ਨ ਵੱਲੋਂ ਸਥਾਨਕ ਜੁਡੀਸ਼ੀਅਲ ਕੋਰਟ ਕੰਪਲੈਕਸ ਵਿਚ ਅਤੇ ਪਿੰਡ ਮੱਲ ਸਿੰਘ ਵਾਲਾ ਵਿਖੇ ਦਰੱਖਤ ਲਗਾਏ ਗਏ। ਇਸ ਮੌਕੇ ਸਿਵਲ ਜੱਜ ਸੀਨੀਅਰ ਡਵੀਜ਼ਨ ਪੰਕਜ਼ ਵਰਮਾ ਨੇ ਕਿਹਾ ਕਿ ਜਿਸ ਵਾਤਾਵਰਨ ਵਿਚ ਮਨੁੱਖ ਰਹਿ ਰਿਹਾ ਹੈ ਉਸਨੂੰ ਹਰਾ ਭਰਾ ਰੱਖਣਾ ਵੀ ਮਨੁੱਖ ਦਾ ਫਰਜ਼ ਬਣਦਾ ਹੈ। ਹਰਾ ਭਰਾ ਵਾਤਾਵਰਨ ਹੀ ਮਨੁੱਖ ਨੂੰ ਆਕਸੀਜ਼ਨ ਪ੍ਰਦਾਨ ਕਰਦਾ ਹੈ ਅਤੇ ਮਨੁੱਖ ਨੂੰ ਬਿਮਾਰੀਆਂ ਤੋਂ ਬਚਾਉਣ ਵਿਚ ਸਹਾਈ ਹੁੰਦਾ ਹੈ। ਉਹਨਾਂ ਕਿਹਾ ਕਿ ਹਰਾ ਭਰਾ ਤੇ ਸਾਫ ਵਾਤਾਵਰਨ ਹੀ ਮਨੁੱਖ ਲਈ ਸਭ ਤੋਂ ਵੱਡਾ ਤੋਹਫਾ ਹੈ ਅਤੇ ਮਨੁੱਖੀ ਸਰੀਰ ਲਈ ਲਾਭਦਾਇਕ ਹੈ। ਉਹਨਾਂ ਕਿਹਾ ਕਿ ਹਰ ਮਨੁੱਖ ਨੂੰ ਵਾਤਾਵਰਨ ਪ੍ਰਤੀ ਆਪਣੀ ਜਿੰਮੇਵਾਰੀ ਨਿਭਾਉਂਦੇ ਹੋਏ ਵਾਤਾਵਰਨ ਨੂੰ ਬਚਾਉਣ ਅਤੇ ਮਨੁੱਖ ਦੇ ਰਹਿਣਯੋਗ ਬਣਾਉਣ ਲਈ ਵੱਧ ਤੋਂ ਵੱਧ Wੱਖ ਲਗਾਕੇ ਉਹਨਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ਵਿਚ ਵਾਤਾਵਰਨ ਨੂੰ ਹੋਣ ਵਾਲੇ ਕਿਸੇ ਨੁਕਸਾਨ ਤੋਂ ਬਚਾਇਆ ਜਾ ਸਕੇ। ਇਸ ਮੌਕੇ ਬਾਰ ਪ੍ਰਧਾਨ ਸੁਖਦਰਸ਼ਨ ਸਿੰਘ ਚੌਹਾਨ, ਐਡਵੋਕੇਟ ਬਲਕਰਨ ਸਿੰਘ ਬੱਲੀ, ਜਸਵਿੰਦਰ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਝਿੰਜਰ, ਸ਼ਿੰਦਰਪਾਲ ਸਿੰਘ ਦਲਿਓਂ, ਜਗਤਾਰ ਸਿੰਘ ਚਹਿਲ, ਜਸਪ੍ਰੀਤ ਸਿੰਘ ਗੁਰਨੇ, ਜਤਿੰਦਰ ਕੁਮਾਰ ਗੋਇਲ, ਸੰਜੀਵ ਮਿੱਤਲ, ਸੁਰਜੀਤ ਸਿੰਘ ਗਰੇਵਾਲ, ਸੁਸ਼ੀਲ ਬਾਂਸਲ, ਸੁਨੀਲ ਕੁਮਾਰ ਗਰਗ, ਹਰਬੰਸ ਸਿੰਘ ਚੌਹਾਨ, ਭੁਪੇਸ਼ ਕੁਮਾਰ ਬਾਂਸਲ, ਅਸ਼ਵਨੀ ਗੋਇਲ, ਸੁਰਜੀਤ ਸਿੰਘ ਧਾਲੀਵਾਲ, ਸੁਰਜੀਤ ਸਿੰਘ ਸੋਢੀ, ਮੋਹਿਤ ਉਪਲ, ਅਸ਼ੋਕ ਕੁਮਾਰ ਨਾਜ਼ਰ, ਸ਼ਾਜਨ ਕੁਮਾਰ, ਜਸਵੰਤ ਸਿੰਘ, ਹਰਮੇਲ ਸਿੰਘ ਆਦਿ ਸਟਾਫ ਮੈਂਬਰ ਹਾਜ਼ਰ ਸਨ।
Post a Comment