ਬੁਢਲਾਡਾ 18 ਅਗਸਤ (ਪੰਕਜ ਸਰਦਾਨਾ) ਪਰਮ ਹੰਸ ਸ਼੍ਰੀ ਯੋਗ ਦਰਬਾਰ ਬ੍ਰਹਮਾ ਗਿਆਨ ਮੰਦਰ (ਕੁਟੀਆ) ਚ ਸੰਤ ਸੁਖਦੇਵਾ ਨੰਦ ਜੀ ਮਹਾਰਾਜ ਦੀ ਯੋਗ ਅਗਵਾਈ ਹੇਠ ਸ਼੍ਰੀ ਰਾਮਾਇਣ ਜੀ ਦੇ ਪਾਠ ਦੀ ਸ਼ੁਰੂਆਤ 19 ਅਗਸਤ ਨੂੰ ਕਰਦਿਆਂ ਸ਼੍ਰੀ ਕ੍ਰਿਸ਼ਨਾ ਜਨਮਅਸ਼ਟਮੀ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸੰਬੰਧੀ ਸ਼੍ਰੀ ਯੋਗ ਅਨੁਭਵ ਸੇਵਾ ਸੰਮਤੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਰਾਮਾਇਣ ਜੀ ਦੇ ਪਾਠ ਦੀ ਸ਼ੁਰੂਆਤ 5.30 ਤੋਂ ਅਤੇ ਸ਼੍ਰੀ ਕ੍ਰਿਸ਼ਨ ਜਨਮਅਸ਼ਟਮੀ 4.30 ਵਜੇ ਕੁਟੀਆ ਵਿਖੇ ਮਨਾਈ ਜਾਵੇਗੀ ਅਤੇ 20 ਅਗਸਤ ਨੂੰ ਸ਼ਾਮ 5.30 ਤੋਂ 9.30 ਵਜੇ ਤੱਕ ਸਤਿਸੰਗ ਕੀਤਾ ਜਾਵੇਗਾ ਅਤੇ 21 ਅਗਸਤ ਨੂੰ ਸ਼੍ਰੀ ਰਾਮਾਇਣ ਜੀ ਦੇ ਪਾਠ ਦਾ ਭੋਗ ਅਤੇ ਵਿਸ਼ਾਲ ਭੰਡਾਰਾ ਵਰਤਾਇਆ ਜਾਵੇਗਾ। ਇਸ ਮੌਕੇ ਤੇ ਸੰਤ ਸ਼੍ਰੀ ਸੁਖਦੇਵਾ ਨੰਦ ਜੀ ਨੇ ਸ਼ਰਧਾਲੂਆਂ ਨੂੰ ਵੱਧ ਤੋਂ ਵੱਧ ਸ਼ਾਮਲ ਹੋਣ ਦਾ ਸੱਦਾ ਦਿੱਤਾ।

Post a Comment

Previous Post Next Post