ਬੁਢਲਾਡਾ 16 ਅਗਸਤ (ਸਰਦਾਨਾ) ਸਥਾਨਕ ਸਿਟੀ ਪੁਲਿਸ ਵੱਲੋਂ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚੋਂ ਸ਼ਰੇਆਮ ਦੱੜਾ ਸੱਟਾ ਲਗਾਉਂਦਿਆਂ ਹਜਾਰਾਂ ਰੁਪਏ ਦੀ ਨਕਦੀ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਸਮਾਚਾਰ ਮਿਲਿਆ ਹੈ। ਐਸ.ਐਚ.ਓ. ਸਿਟੀ ਗੁਰਲਾਲ ਸਿੰਘ ਨੇ ਦੱਸਿਆ ਬੱਸ ਸਟੈਂਡ ਦੇ ਨਜਦੀਕ ਹੌਲਦਾਰ ਸੁਖਵਿੰਦਰ ਸਿੰਘ ਨੇ ਅਸ਼ਵਨੀ ਕੁਮਾਰ ਨੂੰ 1770 ਰੁਪਏ ਅਤੇ ਇਸੇ ਤਰ੍ਹਾਂ ਹੌਲਦਾਰ ਗੁਰਵਿੰਦਰ ਸਿੰਘ ਨੇ ਨੇੜੇ ਰੇਲਵੇ ਸਟੇਸ਼ਨ ਦਰਸ਼ਨ ਕੁਮਾਰ ਪੁੱਤਰ ਗੁਰਦਿਆਲ ਸਿੰਘ ਵਾਸੀ ਵਾਰਡ ਨੰ. 5 ਨੂੰ 1690 ਰੁਪਏ ਦੀ ਨਕਦੀ ਸਮੇਤ ਸ਼ਰੇਆਮ ਦੱੜਾ ਸੱਟਾ ਲਗਾਉਂਦਿਆਂ ਗ੍ਰਿਫਤਾਰ ਕੀਤਾ।
Tags
Budhlada
Post a Comment