ਬੁਢਲਾਡਾ 16 ਅਗਸਤ (ਸਰਦਾਨਾ) ਸਥਾਨਕ ਸਿਟੀ ਪੁਲਿਸ ਵੱਲੋਂ ਦੌਰਾਨੇ ਗਸ਼ਤ ਕਲੀਪੁਰ ਫਾਟਕ ਦੇ ਨਜਦੀਕ ਸ਼ੱਕੀ ਹਾਲਤ ਵਿੱਚ ਘੁੰਮ ਰਹੇ 2 ਵਿਅਕਤੀਆਂ ਦੀ ਤੈਲਾਸ਼ੀ ਦੌਰਾਨ ਭੁੱਕੀ ਚੂਰਾ ਪੋਸਤ ਅਤੇ ਲਾਹਨ ਸਮੇਤ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ। ਅਡੀਸ਼ਨਲ ਐਸ.ਐਚ.ਓ. ਕਰਮ ਸਿੰਘ ਨੇ ਦੱਸਿਆ ਕਿ ਦੌਰਾਨੇ ਗਸ਼ਤ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਨੇ ਬਾਹਦ ਕਲੀਪੁਰ ਫਾਟਕ ਦੇ ਨਜਦੀਕ ਸ਼ੱਕੀ ਵਿਅਕਤੀ ਸਤਪਾਲ ਕਲੀਪੁਰ ਦੀ ਤੈਲਾਸ਼ੀ ਲਈ ਤਾਂ ਉਨ੍ਹਾਂ ਪਾਸੋ 500 ਗ੍ਰਾਮ ਭੁੱਕੀ ਚੁਰਾ ਪੋਸਤ, 30 ਕਿਲੋ ਲਾਹਨ ਬਰਾਮਦ ਕੀਤੀ ਗਈ ਅਤੇ ਦੂਸਰਾ ਵਿਅਕਤੀ ਜਗਸੀਰ ਸਿੰਘ ਹਰਿਆਊ ਤੋਂ 6 ਕਿਲੋ ਭੂੱਕੀ ਸਮੇਤ ਸਕੂਟਰੀ ਬਰਾਮਦ ਕੀਤੀ। ਜਿਨ੍ਹਾਂ ਖਿਲਾਫ ਐਨ ਡੀ ਪੀ ਸੀ ਐਕਟ ਅਧੀਨ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
Tags
Budhlada
Post a Comment