ਬੁਢਲਾਡਾ 16 ਅਗਸਤ (ਸਰਦਾਨਾ) ਸਥਾਨਕ ਸ਼ਹਿਰ ਦੇ ਕਬੀਰ ਕਲੋਨੀ ਚ ਪੂਜ ਮਟੀਆ ਨਜਦੀਕ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਔਰਤ ਦੇ ਗਲੇ ਚੋ ਸੋਨੇ ਦੀ ਚੈਨੀ ਝਪਟਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਨਮੀਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਅਨੂਪ ਕੌਰ ਘਰ ਦੇ ਬਾਹਰ ਖੜ੍ਹੀ ਸੀ ਕਿ ਅਚਾਨਕ 2 ਅਣਪਛਾਤੇ ਮੋਟਰ ਸਾਈਕਲ ਸਵਾਰਾਂ ਨੇ ਝਪੱਟ ਮਾਰ ਕੇ ਸੋਨੇ ਦੀ ਚੈਨੀ ਖੋਹ ਕੇ ਫਰਾਰ ਹੋ ਗਏ। ਪੁਲਿਸ ਨੇ ਝਪਟਮਾਰਾਂ ਦੀ ਤੈਲਾਸ਼ ਲਈ ਸੀ ਸੀ ਟੀ ਵੀ ਕੈਮਰਿਆਂ ਨੂੰ ਖੰਘਾਲਣਾ ਸ਼ੁਰੂ ਕਰ ਦਿੱਤਾ ਹੈ। ਐਸ ਐਚ ਓ ਸਿਟੀ ਗੁਰਲਾਲ ਸਿੰਘ ਨੇ ਦੱਸਿਆ ਕਿ ਝਪਟਮਾਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
Tags
Budhlada
Post a Comment