ਬਰੇਟਾ 16 ਅਗਸਤ (ਸਰਦਾਨਾ) ਇਥੋ ਨੇੜਲੇ ਪਿੰਡ ਜਲਵੇੜਾ ਦੇ ਇਕ ਗਰੀਬ ਕਿਸਾਨ ਦੀਆਂ ਸ਼ੱਕੀ ਹਾਲਤ ਵਿੱਚ 2 ਮੱਝਾਂ ਅਤੇ 2 ਕੱਟੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਪਿੰਡ ਦੇ ਸਰਪੰਚ ਸਤਿਗੁਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਗਰੀਬ ਕਿਸਾਨ ਮੁਖਤਿਆਰ ਸਿੰਘ ਪੁੱਤਰ ਰਾਮ ਸਿੰਘ ਜੋ ਮੱਝਾਂ ਦੀ ਕਮਾਈ ਤੋਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਕਿ ਅਚਾਨਕ ਉਸ ਦੀਆਂ ਮੱਝਾਂ ਬੀਮਾਰ ਹੋ ਗਈਆਂ। ਮੌਕੇ ਤੇ ਸਰਕਾਰੀ ਅਤੇ ਗੈਰ ਸਰਕਾਰੀ ਡਾਕਟਰਾਂ ਨੇ ਇਲਾਜ ਦੌਰਾਨ ਦੱਸਿਆ ਕਿ ਪਸ਼ੂਆਂ ਵੱਲੋਂ ਕੋਈ ਜਹਿਰੀਲਾ ਹਰਾ ਚਾਰਾ ਜਾਂ ਜਹਿਰੀਲੀ ਵਸਤੂ ਨਿਗਲਣ ਕਾਰਨ ਮੱਝਾਂ ਬੀਮਾਰ ਹੋਈਆਂ ਹਨ। ਜਿਨ੍ਹਾਂ ਚੋ ਇਲਾਜ ਦੌਰਾਨ ਡਾਕਟਰਾਂ ਨੇ 2 ਮੱਝਾਂ ਅਤੇ 2 ਕੱਟੀਆਂ ਨੂੰ ਮ੍ਰਿਤਕ ਘੋਸ਼ਿਤ ਕਰਾਰ ਦਿੱਤਾ ਅਤੇ ਬਾਕੀ 2 ਮੱਝਾਂ ਨੂੰ 72 ਘੰਟਿਆਂ ਲਈ ਆਪਣੀ ਨਿਗਰਾਨ ਹੇਠ ਇਲਾਜ ਸ਼ੁਰੂ ਕਰ ਦਿੱਤਾ ਹੈ। ਇਸੇ ਦੌਰਾਨ ਪਿੰਡ ਦੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਨੂੰ ਅਪੀਲ ਕੀਤੀ ਹੈ ਕਿ ਗਰੀਬ ਕਿਸਾਨ ਨੂੰ ਆਰਥਿਕ ਮਦਦ ਲਈ ਸਰਕਾਰ ਅੱਗੇ ਆਵੇ। ਉਨ੍ਹਾਂ ਦੱਸਿਆ ਕਿ ਮੱਝਾਂ ਦੀ ਮੌਤ ਕਾਰਨ ਘੱਟੋ ਘੱਟ 4 ਲੱਖ ਰੁਪਏ ਦਾ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਪਰਿਵਾਰ ਨੂੰ ਮੁਆਵਜੇ ਦੀ ਮੰਗ ਕੀਤੀ ਗਈ ਹੈ।
ਫੋਟੋ : ਬਰੇਟਾ — ਗਰੀਬ ਕਿਸਾਨ ਦੀਆਂ ਮਰੀਆ ਮੱਝਾਂ ।
Post a Comment