ਲੰਗਰ ਸਾਮਾਨ ਲੈ ਕੇ ਪਹਿਲਾ ਜੱਥਾ 15 ਨੂੰ ਹੋਵੇਗਾ ਰਵਾਨਾ। 

ਬੁਢਲਾਡਾ 5 ਜੂਨ (ਪੰਕਜ ਸਰਦਾਨਾ) ਕੌਮੀ ਪੱਧਰ ਤੇ ਸੰਸਥਾਂ ਸ਼੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਬੁਢਲਾਡਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੈ ਬਾਬਾ ਬਰਫਾਨੀ ਸ਼ਿਵ ਭੋਲੇ ਦੇ ਪਵਿੱਤਰ ਸਥਾਨ ਸ਼੍ਰੀ ਅਮਰਨਾਥ ਯਾਤਰਾ (ਜੰਮੂ—ਕਸ਼ਮੀਰ) ਵਿਖੇ ਯਾਤਰਾ ਦੇ ਸ਼ਰਧਾਲੂਆਂ ਲਈ ਬਾਲਟਾਲ ਵਿਖੇ 29 ਜੂਨ ਨੂੰ ਲਗਾਏ ਜਾਣ ਵਾਲੇ 35ਵੇਂ ਵਿਸ਼ਾਲ ਭੰਡਾਰੇ ਪ੍ਰਤੀ ਵਿਚਾਰਾਂ ਕਰਨ ਲਈ ਦੇਸ਼ ਦੇ ਵੱਖ—ਵੱਖ ਸੂਬਿਆਂ ਦੀਆਂ ਬ੍ਰਾਂਚਾਂ ਚੋ ਸ਼ਿਵ ਭਗਤ ਅਤੇ ਲੰਗਰ ਕਮੇਟੀਆਂ ਦੇ ਅਹੁੱਦੇਦਾਰ ਸ਼ਾਮਿਲ ਹੋਏ। ਦਿੱਲੀ, ਆਗਰਾ, ਗੁੜਗਾਓ, ਗਾਜੀਆਬਾਦ, ਅੰਬਾਲਾ, ਰਾਜਸਥਾਨ, ਨਾਗਲੋਈ, ਪੰਚਕੁਲਾ, ਉਦੈਪੁਰ, ਚੰਡੀਗੜ੍ਹ, ਅਮ੍ਰਿਤਸਰ, ਫਗਵਾੜਾ, ਲਹਿਰਾਗਾਗਾ, ਸੁਨਾਮ, ਮਾਨਸਾ ਆਦਿ ਹੋਰ ਕਈ ਬ੍ਰਾਂਚਾਂ ਦੇ ਅਹੁੱਦੇਦਾਰ ਵੀ ਸ਼ਾਮਲ ਹੋਏ। ਮੀਟਿੰਗ ਦੀ ਪ੍ਰਧਾਨਗੀ ਸੰਸਥਾਂ ਦੇ ਚੇਅਰਮੈਨ ਕਰਮਜੀਤ ਸਿੰਘ ਮਾਘੀ ਅਤੇ ਪ੍ਰਧਾਨ ਰਾਜੇਸ਼ ਬਿਹਾਰੀ ਬਿੱਲਾ ਵੱਲੋਂ ਆਏ ਸ਼ਿਵ ਭਗਤਾਂ ਦਾ ਸੁਆਗਤ ਕਰਕੇ ਕੀਤੀ ਗਈ। ਉਨ੍ਹਾਂ ਕਿਹਾ ਕਿ ਭੰਡਾਰੇ ਲਾਉਣ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ। ਸ਼੍ਰੀ ਅਮਰਨਾਥ ਯਾਤਰਾ ਲਈ ਲੱਖਾਂ ਸ਼ਰਧਾਲੂ ਸ਼ਿਵ ਭੋਲੇ ਦੇਦ ਦਰਸ਼ਨ ਲਈ ਹਰ ਸਾਲ ਪਹੁੰਚਦੇ ਹਨ ਇਸ ਸਾਲ ਵੀ ਉਸੇ ਉਮੀਦ ਨੂੰ ਵੇਖਦਿਆਂ ਯਾਤਰੀਆਂ ਦੇ ਰਹਿਣ ਸਹਿਣ ਅਤੇ ਖਾਣ ਪੀਣ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਜਿਸ ਵਿੱਚ ਟੈਂਟ, ਗਰਮ ਕੱਪੜੇ, ਲੰਗਰ ਲਈ ਅਨਾਜ ਦਾ ਪ੍ਰਬੰਧ ਵੀ ਬਹੁਤ ਸੁਚੱਜੇ ਢੰਗ ਨਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਸ਼ਰਧਾਲੂ ਕਿਸੇ ਭਾਵਨਾ ਅਤੇ ਮਨੋਕਾਮਨਾ ਲਈ ਯਾਤਰਾ ਤੇ ਜਾਂਦੇ ਹਨ ਉਨ੍ਹਾਂ ਦੀ ਮਨੋਕਾਮਨਾ ਪੂਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇੱਥੋ ਰਾਸ਼ਨ ਦੇ ਟਰੱਕਾਂ ਨਾਲ ਪਹਿਲਾ ਜੱਥਾ 15 ਜੂਨ ਨੂੰ ਰਵਾਲਾ ਹੋਵੇਗਾ। ਇਸ ਮੌਕੇ ਬਾਲ ਕ੍ਰਿਸ਼ਨ, ਗੋਪਾਲ ਕਿਸ਼ਨ ਪਾਲੀ, ਮਹਿੰਦਰਪਾਲ ਮਿੰਨਾ, ਸਤੀਸ਼ ਪਟਵਾਰੀ, ਅਸ਼ੋਕ ਸਿੰਗਲਾ, ਕਾਕਾ ਕੋਚ, ਦਰਸ਼ਨ ਸਿੰਘ, ਰਵਿੰਦਰ ਗੱੁਡੂ, ਵਿਜੈ ਕੁਮਾਰ, ਕਰਨ ਸਿੰਗਲਾ, ਰਜਿੰਦਰਪਾਲ ਕਾਕਾ, ਟਿੰਕੂ ਪੰਜਾਬ, ਭੋਲਾ ਮਾਨਸਾ, ਮਾ. ਗੁਰਪ੍ਰੀਤ ਸਿੰਘ ਅਤੇ ਆਉਣ ਵਾਲੇ ਮਹਿਮਾਨਾਂ ਦਾ ਸਨਮਾਣ ਵੀ ਕੀਤਾ ਗਿਆ। 

Post a Comment

Previous Post Next Post