ਬੁਢਲਾਡਾ 1 ਜੁਲਾਈ (ਪੰਕਜ ਸਰਦਾਨਾ ) ਡਾਕਟਰ ਦਿਵਸ ਦੇ ਮੌਕੇ ਤੇ ਗੁਰਦਾਸੀਦੇਵੀ ਕਾਲਜ਼ ਦੇ ਵਿਹੜੇ ਵਿੱਚ ਸਰਕਾਰੀ ਅਤੇ ਗੈਰ ਸਰਕਾਰੀ ਡਾਕਟਰਾਂ ਨੂੰ ਸਨਮਾਣਿਤ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਨਵੀਨ ਸਿੰਗਲਾ ਨੇ ਦੱਸਿਆ ਕਿ ਰਾਸ਼ਟਰੀ ਡਾਕਟਰ ਦਿਵਸ 1 ਜੁਲਾਈ ਨੂੰ ਉਨ੍ਹਾਂ ਡਾਕਟਰਾਂ ਪ੍ਰਤੀ ਧੰਨਵਾਦ ਪ੍ਰਗਟ ਕਰਨ ਲਈ ਮਨਾਇਆ ਜਾਂਦਾ ਹੈ ਜੋ ਹਰ ਕਿਸੇ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਸਾਰਾ ਦਿਨ ਅਣਥੱਕ ਮਿਹਨਤ ਕਰਦੇ ਹਨ। ਇਹ ਦਿਨ ਉਨ੍ਹਾਂ ਸਾਰੇ ਮਿਹਨਤੀ ਡਾਕਟਰਾਂ ਨੂੰ ਸਮਰਪਿਤ ਹੈ ਜੋ ਜ਼ਿੰਦਗੀ ਬਚਾਉਣ ਤੋਂ ਕਦੇ ਪਿੱਛੇ ਨਹੀਂ ਹਟਦੇ। ਇਹ ਦਿਨ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਅਤੇ ਪ੍ਰਸਿੱਧ ਡਾਕਟਰ ਭੂਸ਼ਣ ਚੰਦਰ ਰਾਏ ਦੇ ਸਨਮਾਨ ਲਈ ਭਾਰਤ ਵਿੱਚ ਮਨਾਇਆ ਜਾਂਦਾ ਹੈ। ਮਹਾਂਮਾਰੀ ਦੇ ਨਾਜੂਕ ਸਮੇਂ ਦੌਰਾਨ ਡਾਕਟਰਾਂ ਵੱਲੋਂ ਆਪਣੀ ਜਾਨ ਦੀ ਬਾਜੀ ਲਗਾ ਕੇ ਲੱਖਾਂ ਜਾਨਾਂ ਬਚਾਉਣ ਲਈ ਦਿਨ ਰਾਤ ਕੰਮ ਕੀਤਾ। ਡਾਕਟਰ ਪੌਦਿਆਂ ਦੀਆਂ ਜੜ੍ਹਾ ਵਾਂਗ ਹੁੰਦੇ ਹਨ ਜੋ ਮਰੀਜ਼ਾਂ ਨੂੰ ਲੋੜੀਂਦੇ ਪੌਸ਼ਟਿਕ ਤੱਤ ਪ੍ਰਦਾਨ ਕਰਕੇ ਉਨ੍ਹਾਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਂਦੇ ਹਨ। ਇਸ ਮੌਕੇ ਤੇ ਐਸ.ਐਮ.ਓ ਬੁਢਲਾਡਾ ਡਾ. ਗੁਰਚੇਤਨ ਪ੍ਰਕਾਸ਼, ਡਾ. ਰਾਜਿੰਦਰ ਗਰਗ, ਡਾ. ਸਤਿੰਦਰ ਤੋਂ ਇਲਾਵਾ ਸਿਹਤ ਕਰਮੀਆਂ ਨੂੰ ਸਨਮਾਨਿਤ ਕੀਤਾ ਗਿਆ
Post a Comment