ਮਾਨਸਾ, 1 ਜੁਲਾਈ:

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ 4 ਜੁਲਾਈ, 2022 ਨੂੰ ਕਨੈਕਟ ਬਿਜ਼ਨਸ ਸਲਿਊਸ਼ਨ  (CONNECT BUSNIESS SOLUTION)  ਵੱਲੋਂ ਕਸਟਮਰ ਕੇਅਰ ਐਗਜ਼ੀਕਿਊਟਿਵ  (Customer Care Executive)   ਦੀ ਭਰਤੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।

ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿਚ 12ਵੀਂ ਪਾਸ ਲੜਕੇ ਅਤੇ ਲੜਕੀਆਂ ਭਾਗ ਲੈ ਸਕਦੇ ਹਨ, ਜਿੰਨ੍ਹਾਂ ਦੀ ਉਮਰ ਸੀਮਾ 18 ਤੋਂ 35 ਸਾਲ ਤੱਕ ਹੋਣੀ ਚਾਹੀਦੀ ਹੈ। ਪ੍ਰਾਰਥੀ ਸਰੀਰਿਕ ਤੌਰ ’ਤੇ ਫਿੱਟ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਚਾਹਵਾਨ ਚਾਹਵਾਨ ਪ੍ਰਾਰਥੀ ਆਪਣੇ ਅਸਲ ਸਰਟੀਫਿਕੇਟਾਂ ਦੀਆਂ ਫੋਟੋ ਕਾਪੀਆਂ ਅਤੇ ਰਜ਼ਿਊਮ ਲੈ ਕੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਨੇੜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੇਵਾ ਕੇਂਦਰ ਦੇ ਉੱਪਰ ਕੈਂਪ ਵਾਲੇ ਦਿਨ ਸਵੇਰੇ 10:30 ਵਜੇ ਪਹੁੰਚਣ।

ਉਨ੍ਹਾਂ ਦੱਸਿਆ ਕਿ ਇੰਟਰਵਿਊ ਦਾ ਸਮਾਂ ਸਵੇਰੇ 10:30 ਵਜੇ ਤੋਂ ਬਾਅਦ ਦੁਪਹਿਰ 03:00 ਵਜੇ ਤੱਕ ਰੱਖਿਆ ਗਿਆ ਹੈ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 89683-12546, 94641-78030 ’ਤੇ ਸੰਪਰਕ ਕੀਤਾ ਜਾ ਸਕਦਾ ਹੈ।


Post a Comment

Previous Post Next Post