ਬੁਢਲਾਡਾ/ਬੋਹਾ, 30 ਜੂਨ (ਪੰਕਜ ਸਰਦਾਨਾ ) ਹਲਕੇ ਦੇ ਨਗਰ ਪੰਚਾਇਤ ਬੋਹਾ ਅੰਦਰ ਯਾਤਰੀਆਂ ਲਈ ਬੱਸ ਸਟੈਂਡ ਦੀ ਸੁਵਿਧਾ ਨਾ ਹੋਣ ਕਾਰਨ ਜਿੱਥੇ ਲੋਕ ਲੰਬੇ ਸਮੇਂ ਤੋਂ ਸੜਕ ਦੇ ਕਿਨ੍ਹਾਰੇ ਖੜ੍ਹੇ ਹੋ ਕੇ ਬੱਸਾਂ ਦਾ ਇੰਤਜਾਰ ਕਰਦੇ ਆ ਰਹੇ ਹਨ ਲੋਕਾਂ ਦੀ ਇਸ ਸਮੱਸਿਆ ਦੇ ਹੱਲ ਲਈ ਬੋਹਾ ਅੰਦਰ ਨਵਾਂ ਬੱਸ ਸਟੈਂਡ ਬਣਾਉਣ ਲਈ ਅੱਜ ਵਿਧਾਨ ਸਭਾ ਸ਼ੈਸ਼ਨ ਦੌਰਾਨ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਟਰਾਂਸਪੋਰਟ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਬੱਸ ਸਟੈਂਡ ਦੀ ਮੰਗ ਕੀਤੀ ਗਈ। ਉਥੇ ਦੱਸਿਆ ਕਿ ਬੁਢਲਾਡਾ ਬੋਹਾ ਤੋਂ ਰਤੀਆ ਫਤਿਹਾਬਾਦ ਹਰਿਆਣੇ ਨੂੰ ਜਾਂਦਿਆਂ ਮਹੱਤਵਪੂਰਨ ਸ਼ਹਿਰ ਬੋਹਾ ਜਿਸ ਵਿੱਚ ਅਜ਼ਾਦੀ ਤੋਂ ਲੈ ਕੇ ਹੁਣ ਤੱਕ ਬੱਸ ਸਟੈਂਡ ਹੀ ਨਹੀਂ ਹੈ। ਸਵਾਰੀਆਂ ਦੇ ਪਖਾਨੇ ਜਾਣ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਨਹੀਂ ਹਨ। ਸਵਾਰੀਆਂ ਗਰਮੀ—ਸਰਦੀ ਚ ਨੇੜੇ ਬਣੀਆਂ ਦੁਕਾਨਾਂ ਦਾ ਸਹਾਰਾ ਲੈ ਕੇ ਗੁਜਾਰਾ ਕਰ ਰਹੀਆਂ ਹਨ। ਉਨ੍ਹਾਂ ਟਰਾਂਸਪੋਰਟ ਮੰਤਰੀ ਤੋਂ ਮੰਗ ਕੀਤੀ ਕਿ ਬੋਹਾ ਚ ਤੁਰੰਤ ਕਾਰਵਾਈ ਕਰਕੇ ਵਧੀਆ ਅਤੇ ਆਧੁਨਿਕ ਬਸ ਸਟੈਂਡ ਬਣਾਉਣ ਲਈ ਗ੍ਰਾਂਟ ਜਾਰੀ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਉਪਰੋਕਤ ਬੱਸ ਸਟੈਂਡ ਦੇ ਨਿਰਮਾਣ ਨਾਲ ਇਸ ਖੇਤਰ ਦੇ 60 ਦੇ ਕਰੀਬ ਪੈਂਡੂ ਖੇਤਰ ਤੋਂ ਇਲਾਵਾ ਹਰਿਆਣੇ ਨੂੰ ਜਾਣ ਵਾਲੇ ਯਾਤਰੀਆਂ ਨੂੰ ਲਾਭ ਮਿਲੇਗਾ। 

Post a Comment

Previous Post Next Post