ਬੁਢਲਾਡਾ, 30 ਜੂਨ (ਪੰਕਜ ਸਰਦਾਨਾ ) ਮਨੁੱਖੀ ਸਿਹਤ ਨਾਲ ਖਿਲਵਾੜ ਨੂੰ ਰੋਕਣ ਲਈ ਸਿਹਤ ਵਿਭਾਗ ਵੱਲੋਂ ਜਿਲ੍ਹਾ ਸਿਹਤ ਭਲਾਈ ਅਫਸਰ ਡਾ. ਜਸਵਿੰਦਰ ਸਿੰਘ ਦੀ ਅਗਵਾਈ ਹੇਠ ਸ਼ਹਿਰ ਦੀਆਂ ਵੱਖ ਵੱਖ ਖਾਣ ਪੀਣ ਵਾਲੀਆਂ ਦੁਕਾਨਾਂ ਚੋ ਸੈਂਪਲ ਲਏ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫੂਡ ਸੇਫਟੀ ਅਫਸਰ ਸੀਮਾਂ ਰਾਣੀ ਨੇ ਦੱਸਿਆ ਕਿ ਸ਼ਹਿਰ ਅੰਦਰੋਂ 5 ਦੁੱਧ, ਹਲਵਾਈ ਦੀ ਦੁਕਾਨ ਤੋਂ 1 ਲੱਡੂ ਅਤੇ 1 ਪਿੰਨੀ, ਕਰਿਆਣੇ ਤੋਂ 1 ਦਾਲਾਂ, 1 ਮਕਰੋਨੀ ਦਾ ਸੈਂਪਲ ਲਿਆ ਗਿਆ ਜੋ ਲੈਬਰੋਟਰੀ ਨੂੰ ਭੇਜਿਆ ਜਾਵੇਗਾ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਫੂਡ ਸੇਫਟੀ ਐਕਟ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਸਾਫ ਸੁਥਰਾ, ਤਾਜਾ ਅਤੇ ਕੁਆਲਿਟੀ ਵਾਲਾ ਖਾਣ ਪੀਣ ਦੀਆਂ ਵਸਤੂਆਂ ਨੂੰ ਹੀ ਵੇਚਣ।
Post a Comment