ਬੁਢਲਾਡਾ 30 ਜੂਨ (ਪੰਕਜ ਸਰਦਾਨਾ ) ਸਰਕਾਰੀ ਪ੍ਰਾਇਮਰੀ ਸਕੂਲ ਜੀਤਸਰ ਨੂੰ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸਵੱਛ ਵਿਦਿਆਲਿਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਸਿੱਖ । ਸਿੱਖਿਆ ਮੰਤਰਾਲੇ ਵੱਲੋਂ ਸਕੂਲ ਜਾਂਚ ਦੋਰਾਨ ਸਕੂਲ ਨੂੰ ਹਰ ਪੱਧਰ ਤੇ ਸਾਫ਼ ਪਾਇਆ ਗਿਆ ਜਿਸ ਦੇ ਅਧਾਰ ਤੇ ਮਾਨਯੋਗ ਡਿਪਟੀ ਕਮਿਸ਼ਨਰ ਮਾਨਸਾ ਸ. ਜਸਪ੍ਰੀਤ ਸਿੰਘ IAS ਵੱਲੋਂ ਸਕੂਲ ਨੂੰ ਸਵੱਛ ਵਿਦਿਆਲਿਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਖੁਸ਼ੀ ਤੇ ਸਨਮਾਨ ਤੇ ਸਕੂਲ ਮੁਖੀ ਸਤਪਾਲ ਸਿੰਘ ਅਤੇ ਚੇਅਰਮੈਨ ਕੁਲਵੰਤ ਸਿੰਘ ਨੇ ਇਸ ਪੁਰਸਕਾਰ ਲਈ ਸਮੁੱਚੇ ਸਟਾਫ਼, ਬੱਚਿਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਉਹਨਾਂ ਦੱਸਿਆ ਕਿ ਬਲਾਕ ਬੁਢਲਾਡਾ ਦਾ ਇਹ ਇੱਕੋ ਇੱਕ ਪ੍ਰਾਇਮਰੀ ਸਕੂਲ ਹੈ ਜਿਸ ਨੂੰ ਇਹ ਪੁਰਸਕਾਰ ਮਿਲਿਆ ਹੈ। ਇਸ ਸ਼ੁਭ ਮੌਕੇ ਉਹਨਾਂ ਦੱਸਿਆ ਕਿ ਸਕੂਲ ਦਾ ਮਕਸਦ ਸਿਰਫ ਪੜ੍ਹਾਈ ਦਾ ਪੱਧਰ ਉੱਚਾ ਚੁੱਕਣ ਨਹੀਂ ਸਗੋਂ ਬੱਚਿਆਂ ਨੂੰ ਸਰੀਰਿਕ, ਮਾਨਸਿਕ , ਬੌਧਿਕ ਅਤੇ ਸਮਾਜਿਕ ਹਰ ਪਹਿਲੂ ਤੋਂ ਜਾਣੂ ਕਰਵਾਉਣ ਹੈ । ਵਾਤਾਵਰਨ ਦੀ ਸਵੱਛਤਾ ਪ੍ਰਤੀ ਜਾਗਰੂਕ ਪੈਦਾ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ ਤਾਂ ਜੋ ਉਜਵੱਲ ਅਤੇ ਸਿਹਤਮੰਦ ਭਵਿੱਖ ਵੱਲ ਵਧਿਆ ਜਾ ਸਕੇ। ਪਿੰਡ ਵਾਸੀ ਆਪਣੇ ਸਕੂਲ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਬਹੁਤ ਖੁਸ਼ ਹਨ ਇਸ ਮੌਕੇ ਰਣਜੀਤ ਸਿੰਘ ਬਰੇ, ਹਰਜਿੰਦਰ ਸਿੰਘ, ਮਨਪ੍ਰੀਤ ਕੌਰ, ਮਨਦੀਪ ਕੌਰ , ਸੰਦੀਪ ਕੁਮਾਰ, ਦਰੋਗਾ ਸਿੰਘ, ਸਰਬਜੀਤ ਸਿੰਘ,ਮੱਖਣ ਸਿੰਘ ਫੌਜੀ ਹਾਜ਼ਿਰ ਸਨ।
Post a Comment