ਪੰਜਾਬ ਵਿੱਚ ਕਰੋਨਾ  ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਪਿਛਲੇ ਦਸ ਦਿਨਾਂ ਤੋਂ ਰੋਜ਼ਾਨਾ ਪੋਜ਼ੀਟਿਵ ਆ ਰਹੇ ਮਰੀਜ਼ਾਂ ਦੀ ਸੰਖਿਆ 100 ਤੋਂ ਵੀ ਜ਼ਿਆਦਾ ਹੋ ਗਈ ਹੈ 29 ਜੂਨ ਨੂੰ ਸਭ ਤੋਂ ਜ਼ਿਆਦਾ ਕੇਸ ਕੋਰੋਨਾ ਪੋਜ਼ੀਟਿਵ ਪਾਏ ਗਏ ।   ਸਿਹਤ ਵਿਭਾਗ ਦੁਆਰਾ ਕੀਤੀ ਪੜਤਾਲ ਮੁਤਾਬਕ  ਹੁਣ ਤੱਕ ਹਸਪਤਾਲ ਵਿਚ ਦਾਖ਼ਲ ਕੀਤੇ ਗਏ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਵਿਚੋਂ 40% ਪੀੜਤਾ ਨੂੰ ਵੈਕਸੀਨ ਨਹੀਂ ਲੱਗੀ ਸੀ । ਪੰਜਾਬ ਦੇ ਸਟੇਟ ਨੋਡਲ ਅਫਸਰ ਡਾ ਰਾਜੇਸ਼ ਕੁਮਾਰ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ ਜ਼ਿਆਦਾਤਰ ਮਰੀਜ਼ਾਂ ਵਿੱਚ ਓਮੀਕਰੌਨ ਵਾਇਰਸ ਪਾਇਆ ਗਿਆ ਹੈ  ਅਤੇ ਵਾਇਰਸ ਫੈਲਣ ਦਾ ਕਾਰਨ ਵੀ ਇਕ ਹੀ ਪਰਿਵਾਰ ਵਿਚੋਂ ਦੂਜੇ  ਨੂੰ ਲਪੇਟ ਵਿਚ ਲੈਣਾ ਸਾਹਮਣੇ ਆ ਰਿਹਾ ਹੈ । ਪਰਿਵਾਰ ਵਿਚ ਫੈਲਣ ਦੇ ਮਾਮਲਿਆਂ ਵਿਚ ਓਮੀਕ੍ਰੌਨ ਡੈਲਟਾ ਵੈਰੀਐਂਟ ਤੋਂ ਜ਼ਿਆਦਾ ਖ਼ਤਰਨਾਕ ਹੈ । ਅੰਕੜੇ ਦੱਸਦੇ ਹਨ ਕਿ ਜੂਨ ਮਹੀਨੇ ਵਿੱਚ ਹੁਣ ਤੱਕ 22 ਮੌਤਾਂ ਹੋ ਚੁੱਕੀਆਂ ਹਨ  ਜਿਨ੍ਹਾਂ ਵਿਚੋਂ 15 ਮੌਤਾਂ ਪਿਛਲੇ 7 ਦਿਨਾਂ ਵਿੱਚ ਹੋਈਆਂ ਹਨ ।  

Post a Comment

Previous Post Next Post