ਬੁਢਲਾਡਾ 17 ਜੁਲਾਈ (ਪੰਕਜ )  ਐਸ ਸੀ/ ਐਸ ਟੀ ਐਕਟ ਦਾ ਘਾਣ ਕਰਨ ਤੇ ਪੰਜਾਬ ਦੀ ਮਾਨ ਸਰਕਾਰ ਖਿਲਾਫ ਭਾਰਤੀ ਮੁਕਤੀ ਮੋਰਚਾ ਵੱਲੋਂ ਅੱਜ ਪਿੰਡ ਮੱਲ ਸਿੰਘ ਵਾਲਾ ਵਿਖੇ ਪੁੱਤਲਾ ਸਾੜ ਕੇ ਰੋਸ ਮੁਜਾਹਰਾ ਕੀਤਾ ਗਿਆ। ਇਸ ਮੌਕੇ ਤੇ ਮੁਕਤੀ ਮੋਰਚਾ ਦੇ ਆਗੂ ਗੁਰਦੀਪ ਸਿੰਘ ਹੀਰਾ ਨੇ ਕਿਹਾ ਕਿ ਪੰਜਾਬ ਦੇ ਐਡਵੋਕੇਟ ਜਰਨਲ ਵੱਲੋਂ ਐਸ ਸੀ ਐਕਟ ਤਹਿਤ ਕੀਤੀ ਗਈ ਟਿੱਪਣੀ ਨਿੰਦਣਯੋਗ ਹੈ ਜਿਸ ਦਾ ਮੁਕਤੀ ਮੋਰਚਾ ਵਿਰੋਧ ਕਰਦਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਲੋਕਾਂ ਨੂੰ ਵਾਅਦੇ ਅਤੇ ਰਾਹਤ ਦੇਣ ਦੀ ਗੱਲ ਕਰਕੇ ਧੋਖੇ ਨਾਲ ਸਰਕਾਰ ਬਣਾਈ ਹੈ। ਜੋ ਅੱਜ ਵਾਅਦਿਆਂ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਗੂੰਗੀ—ਬੋਲੀ ਸਰਕਾਰ ਨੂੰ ਸਾਡੀ ਆਵਾਜ਼ ਸੁਣਾਈ ਨਹੀਂ ਦੇ ਰਹੀ ਹੈ। ਨਾ ਹੀ ਸਰਕਾਰ ਨੂੰ ਗ਼ਰੀਬ ਵਿਦਆਰਥੀਆਂ ਦੇ ਭਵਿੱਖ, ਮਜ਼ਲੂਮਾਂ ਨੂੰ ਇਨਸਾਫ਼, ਨੌਕਰੀਆਂ ਵਿੱਚ ਆਬਾਦੀ ਅਨੁਸਾਰ ਰਾਖਵਾਂਕਰਨ, ਕਿਰਤੀਆਂ ਨੂੰ ਬਜਟ ਵਿੱਚ ਥਾਂ ਅਤੇ ਨਾਮਾਤਰ ਰਿਜ਼ਰਵੇਸ਼ਨ ਪ੍ਰਾਪਤ ਮੁਲਾਜ਼ਮਾਂ ਦੇ ਸੰਵਿਧਾਨਿਕ ਹੱਕਾਂ ਨੂੰ ਸੁਰੱਖਿਅਤ ਕਰਨ ਦੀ ਕੋਈ ਚਿੰਤਾ ਨਜ਼ਰ ਆਉਂਦੀ ਹੈ। ਉਲਟਾ ਪੰਜਾਬ ਸਰਕਾਰ ਵੱਲੋਂ ਰਿਜ਼ਰਵ ਸਮਾਜ ਖ਼ਿਲਾਫ਼ ਖੇਡੇ ਇੱਕ ਨਵਾਂ ਪੈਂਤੜੇ ਤਹਿਤ ਏ ਜੀ ਪੰਜਾਬ ਵੱਲੋਂ 178 ਅਸਾਮੀਆਂ ਲਾਅ ਅਫ਼ਸਰਾਂ ਦੇ ਮਸਲੇ ਤੇ ਮਾਣਯੋਗ ਹਾਈਕੋਰਟ ਪੰਜਾਬ ਅਤੇ ਹਰਿਆਣਾ ਵਿੱਚ ਐੱਸ ਸੀ, ਬੀ ਸੀ ਵਰਗਾਂ ਦੇ ਉਮੀਦਵਾਰਾਂ ਨੂੰ ਅਯੋਗ ਕਹਿਣ ਤੇ ਸਮੁੱਚੇ ਭਾਈਚਾਰੇ ਦੀ ਭਾਵਨਾ ਨੂੰ ਠੇਸ ਪਹੁੰਚਾਈ ਗਈ ਹੈ। ਇਸ ਮੌਕੇ ਵੱਡੀ ਗਿਣਤੀ ਚ ਲੋਕ ਹਾਜਰ ਸਨ।

Post a Comment

Previous Post Next Post