ਬੁਢਲਾਡਾ 9 ਜੁਲਾਈ (ਪੰਕਜ ਸਰਦਾਨਾ) ਅਧਿਆਪਕਾਂ ਦੀਆਂ ਬਦਲੀਆਂ ਨੂੰ ਲੈ ਕੇ ਮੁੱਖ ਅਧਿਆਪਕ ਜੱਥੇਬੰਦੀ ਦਾ ਵਫਦ ਨੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿਨ੍ਹਾਂ ਅਧਿਆਪਕਾਂ ਦੀ ਸਕੂਲਾਂ ਵਿੱਚ ਸਟੇਅ ਪੂਰੀ ਹੋ ਚੁੱਕੀ ਹੈ ਜਾਂ ਸਿੱਧੀ ਭਰਤੀ ਰਾਹੀਂ ਭਰਤੀ ਹੋਏ ਅਧਿਆਪਕਾਂ ਦਾ ਪਰਖਕਾਲ ਪੂਰਾ ਹੋਣ ਵਾਲਾ ਹੈ ਉਨ੍ਹਾਂ ਅਧਿਆਪਕਾਂ ਨੂੰ ਵੀ ਬਦਲੀ ਦਾ ਮੌਕਾ ਦਿੱਤਾ ਜਾਵੇ। ਜਥੇਬੰਦੀ ਵੱਲੋਂ ਵਿਭਾਗ ਵੱਲੋਂ ਜਾਰੀ ਕੀਤਾ ਗਿਆ 31 ਮਾਰਚ 2022 ਵਾਲਾ ਪੱਤਰ ਜਿਸ ਤਹਿਤ ਪਿਛਲੇ ਸਾਲ ਹੀ ਬਦਲੀਆਂ ਹੋ ਗਈਆਂ ਸਨ ਨੂੰ ਅਧਾਰ ਮੰਨਦਿਆ 31 ਮਾਰਚ 2023 ਤੱਕ ਬਦਲੀ ਦਾ ਹੱਕ ਦੇਣ ਦੀ ਮੰਗ ਕੀਤੀ ਗਈ।ਜਥੇਬੰਦੀ ਵੱਲੋਂ 6635 ਅਧਿਆਪਕਾਂ ਦੀ ਨਿਯੁਕਤੀ ਸਮੇਂ ਦੂਰ ਦੁਰਾਡੇ ਦਿਤੇ ਗਏ ਸਟੇਸ਼ਨਾਂ ਸਬੰਧੀ ਵੀ ਗੱਲਬਾਤ ਵੀ ਕੀਤੀ ਗਈ ।ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜਿਨ੍ਹਾਂ ਬੱਚਿਆਂ ਦੇ ਨੰਬਰ ਵੱਧ ਹਨ  ਉਨ੍ਹਾਂ ਨੂੰ ਦੂਰ ਦੁਰਾਡੇ ਭੇਜਿਆ ਗਿਆ ਹੈ। ਉਨ੍ਹਾਂ ਨੂੰ ਨਜ਼ਦੀਕ ਸਟੇਸ਼ਨ ਤੇ ਅਡਜਸਟ ਕਰਵਾਇਆ ਜਾਵੇ। ਇਸ ਮੌਕੇ ਪ੍ਰਿੰਸੀਪਲ ਬੁੱਧਰਾਮ ਨੇ ਭਰੋਸਾ ਦਿਵਾਇਆ ਕਿ ਉਹ ਮੰਗਲਵਾਰ ਨੂੰ ਇਸ ਮਸਲੇ ਨੂੰ ਲੈ ਕੇ ਸਿੱਖਿਆ ਮੰਤਰੀ ਪੰਜਾਬ ਨਾਲ ਗੱਲਬਾਤ ਕਰਨਗੇ ਅਤੇ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕਰਵਾਉਣ ਦਾ ਯਤਨ ਕਰਨਗੇ । ਇਸ ਸਮੇਂ ਸੂਬਾ ਪ੍ਰਧਾਨ ਅਮਨਦੀਪ ਸਰਮਾ,ਬਲਵੀਰ ਦਲੇਲਵਾਲਾ,ਅਸਵਨੀ ਕੁਮਾਰ ਆਦਿ ਹਾਜਰ ਸਨ।

Post a Comment

Previous Post Next Post