ਬਰੇਟਾ 10 ਜੂਲਾਈ (ਰੀਤਵਾਲ) ਨਾਰੀ ਸ਼ਕਤੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਤਹਿਤ ਲਾਗੇ ਦੇ ਪਿੰਡ
ਦਿਆਲਪੁਰਾ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ
ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ, ਐਜੂਕੇਸ਼ਨ ਡਾਇਰੈਕਟਰ ਮੈਡਮ
ਇੰਦਰਜੀਤ ਕੌਰ ਗਿੱਲ ਅਤੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਘਾਲੀ ਦੀ ਅਗਵਾਈ ਹੇਠ ਚੱਲ ਰਹੇ ਸਿਲਾਈ ਸੈਂਟਰ
ਦੇ ਛੇ ਮਹੀਨੇ ਪੂਰੇ ਹੋਣ ਉਪਰੰਤ ਜਿਲ੍ਹਾ ਖਜਾਨਚੀ ਮਦਨ ਲਾਲ ਕੁਸਲਾ ਦੀ ਨਿਗਰਾਨੀ ਹੇਠ ਕਿੱਤਾ ਸਰਟੀਫਿਕੇਟ
ਵੰਡੇ ਗਏ।ਇਸ ਮੌਕੇ ਬਿੱਗ ਹੋਪ ਫਾਊਡੇਸ਼ਨ ਦੇ ਮਨਿੰਦਰ ਕੁਮਾਰ, ਸ਼ੰਕਰ ਕੁਮਾਰ ਪਰਾਗ ਰਾਜ ਤੋ
ਇਲਾਵਾ ਅਧਿਆਪਕ ਬਲਜੀਤ ਕੋਰ ਵੀ ਸ਼ਾਮਲ ਸਨ।ਇਸ ਮੌਕੇ ਮਨਿੰਦਰ ਸਿੰਗਲਾ ਵੱਲੋਂ ਸਰਬੱਤ ਦਾ ਭਲਾ
ਚੈਰੀਟੇਬਲ ਟਰੱਸਟ ਵੱਲੋਂ ਨਿਭਾਈਆਂ ਜਾ ਰਹੀਆ ਸੇਵਾਵਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸੰਸਥਾ
ਵੱਲੋਂ ਵਿਧਵਾ ਔਰਤਾਂ ਨੂੰ ਵਿੱਤੀ ਸਹਾਇਤਾ ਤੇ ਉਹਨਾਂ ਦੇ ਬੱਚਿਆਂ ਨੂੰ ਮੁਫ਼ੳਮਪ;ਤ ਵਿੱਦਿਆ ਦੇ ਕੇ
ਇਕ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ।ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਲਈ ਸੰਸਥਾਂ
ਵੱਲੋਂ ਵੱਖ ਵੱਖ ਪਿੰਡਾਂ ਵਿਚ ਕੰਪਿਊਟਰ ਸੈਂਟਰ ਅਤੇ ਸਿਲਾਈ ਸੈਂਟਰ ਖੋਲੇ੍ਹ ਜਾ ਰਹੇ ਹਨ।
Post a Comment