ਬੁਢਲਾਡਾ 10 ਜੁਲਾਈ (ਪੰਕਜ ਸਰਦਾਨਾ ) ਅੱਜ ਮਿੱਡ-ਡੇ-ਮੀਲ ਵਰਕਰ ਯੂਨੀਅਨ (ਏਕਟੂ) ਦੀ ਅਗਵਾਈ ਹੇਠ ਸੈਕੜੇ ਮਿੱਡ-ਡੇ-ਮੀਲ ਬੀਬੀਆ ਨੇ ਇੱਕ ਇਕੱਠ ਕਰਕੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਦੇ ਨਾਂਅ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੂੰ ਮੰਗ ਪੱਤਰ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਸਕੂਲਾਂ ਵਿੱਚ ਕੰਮ ਕਰਨ ਵਾਲੀਆਂ ਕੁਕ ਬੀਬੀਆਂ ਨੂੰ ਸਰਕਾਰੀ ਕਰਮਚਾਰੀਆਂ ਦਾ ਦਰਜਾ ਦਿੱਤਾ ਜਾਵੇ, ਤਨਖਾਹ 18000 W ਮਹੀਨਾ ਕੀਤੀ ਜਾਵੇ, ਇੱਕ ਸਾਲ ਵਿੱਚ ਚਾਰ ਵਰਦੀਆਂ ਦਿਤੀਆਂ ਜਾਣ, ਦੁਰਘਟਨਾ ਬੀਮਾ ਕੀਤਾ ਜਾਵੇ ਸਮੇਤ ਹੋਰ ਮੁੱਦਿਆਂ ਤੇ ਮੰਗ ਕੀਤੀ ਗਈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਮਿੱਡ—ਡੇ—ਮੀਲ ਵਰਕਰ ਯੂਨੀਅਨ ਏਕਟੂ ਦੇ ਸੂਬਾ ਪ੍ਰਧਾਨ ਕਾਮਰੇਡ ਸੁਖਵਿੰਦਰ ਸਿੰਘ ਬੋਹਾ ਅਤੇ ਲਿਬਰੇਸ਼ਨ ਦੇ ਤਹਿਸੀਲ ਸਕੱਤਰ ਅਤੇ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਜਿਲ੍ਹਾ ਪ੍ਰਧਾਨ ਕਾਮਰੇਡ ਨਿੱਕਾ ਸਿੰਘ ਬਹਾਦਰਪੁਰ ਨੇ ਕਿਹਾ ਕਿ ਸਰਕਾਰਾਂ ਇੱਕ ਪਾਸੇ ਘੱਟੋ—ਘੱਟ ਦਿਹਾੜੀ ਦਾ ਕਿਰਤ ਕਾਨੂੰਨਾ ਬਣਾਉਦੀਆਂ ਹਨ ਪਰ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਸਮੇਤ ਨਵੀ ਮਾਨ ਸਰਕਾਰ ਦੇ ਸਰਕਾਰੀ ਆਦਾਰਿਆ ਵਿੱਚ ਵੀ ਮਜਦੂਰਾਂ ਨੂੰ ਪੂਰੀ ਦਿਹਾੜੀ ਨਹੀਂ ਮਿਲਦੀ। ਜੋ ਕਿ ਕਿਰਤ ਕਾਨੂੰਨਾ ਦੀ ਸਰੇਆਮ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਸੈਕੜੇ ਬੱਚਿਆਂ ਲਈ ਰੋਟੀ ਬਨਾਉਣ ਵਾਲੀਆਂ ਕੁੱਕ ਬੀਬੀਆ ਨੂੰ ਸਿਰਫ਼ 3000 W ਤਨਖਾਹ ਮਿਲਦੀ ਹੈ। ਜੋ ਕਿ ਕੁੱਕ ਬੀਬੀਆ ਨਾਲ ਸਰਾਸਰ ਬੇਇਨਸਾਫ਼ੀ ਹੈ। ਉਨ੍ਹਾਂ ਕਿਹਾ ਸਕੂਲਾਂ ਵਿੱਚ ਕੰਮ ਕਰਦੀਆਂ ਕੁੱਕ ਬੀਬੀਆ ਦੀ ਤਨਖਾਹ ਵਿੱਚ ਵਾਧਾ ਕਰਾਉਣ ਲਈ ਸੰਘਰਸ ਤੇਜ ਕੀਤਾ ਜਾਵੇਗਾ। ਇਸ ਸਮੇਂ ਜਿਲਾ ਪ੍ਰਧਾਨ ਮਨਜੀਤ ਕੌਰ ਰਿਉਦ, ਸਕੱਤਰ ਜਸਵਿੰਦਰ ਕੌਰ, ਬਲਜੀਤ ਕੌਰ, ਸੁਖਪਾਲ ਕੌਰ ਨੇ ਵੀ ਸੰਬੋਧਨ ਕੀਤਾ।

Post a Comment

Previous Post Next Post