ਬੁਢਲਾਡਾ 10 ਜੁਲਾਈ (ਪੰਕਜ ਸਰਦਾਨਾ ) ਪਿਛਲੇ ਦਿਨੀ ਵਾਟਰ ਵਰਕਸ ਬੁਢਲਾਡਾ ਵਿੱਚ ਟੈਕਨੀਕਲ ਸਰਵਿਸਜ਼ ਯੂਨੀਅਨ (ਭੰਗਲ) ਕਰਮਚਾਰੀਆਂ ਦੀ ਅਹਿਮ ਮੀਟਿੰਗ ਹੋਈ। ਜਿਸ ਵਿੱਚ ਡਵੀਜਨ ਦੇ ਪ੍ਰਧਾਨ ਰਮਨ ਕੁਮਾਰ ਦੀ ਅਗਵਾਈ ਹੇਠ ਪੀ ਐਸ ਪੀ ਸੀ ਐਲ ਦੇ ਟੈਕਨੀਕਲ ਕਾਮਿਆਂ ਦੀ ਜੱਥੇਬੰਦੀ ਦੀ ਸਬ ਡਵੀਜਨ ਬੁਢਲਾਡਾ ਦੀ ਕਮੇਟੀ ਦੀ ਚੋਣ ਕਰਵਾਈ ਗਈ। ਜਿਸ ਵਿੱਚ ਮਿੱਠੂ ਸਿੰਘ ਨੂੰ ਪ੍ਰਧਾਨ, ਪਰਮਜੀਤ ਸਿੰਘ ਗੋਲਡੀ ਨੂੰ ਮੀਤ ਪ੍ਰਧਾਨ, ਗੁਲਾਬ ਸਿੰਘ ਨੂੰ ਸਕੱਤਰ, ਸੁਖਦੇਵ ਸਿੰਘ ਨੂੰ ਸਹਾਇਕ ਸਕੱਤਰ, ਰਵੀ ਕੁਮਾਰ ਨੂੰ ਕੈਸ਼ੀਅਰ ਅਤੇ ਦਰਸ਼ਨ ਸਿੰਘ ਨੂੰ ਸਹਾਇਕ ਕੈਸ਼ੀਅਰ ਚੁਣਿਆ ਗਿਆ। ਇਸ ਮੌਕੇ ਜੱਥੇਬੰਦੀ ਦੇ ਸੰਘਰਸ਼ ਅਤੇ ਰੂਪ ਰੇਖਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਪਿਛਲੇ ਸਮੇਂ ਦੌਰਾਨ ਹੋਏ ਫੰਡਾਂ ਦੇ ਹਿਸਾਬ ਕਿਤਾਬ ਵੀ ਸਾਂਝਾ ਕੀਤਾ ਗਿਆ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਮਿੱਠੂ ਸਿੰਘ ਵੱਲੋਂ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਜੱਥੇਬੰਦੀ ਦੇ ਹਰ ਵਿਅਕਤੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਹੋਰਨਾਂ ਤੋਂ ਹਿਲਾਵਾ ਜਸਪਾਲ ਸਿੰਘ, ਲਖਵਿੰਦਰ ਸਿੰਘ, ਗੁਰਦੀਪ ਸਿੰਘ, ਬਿੱਕਰ ਸਿੰਘ ਡਵੀਜਨ ਕੈਸ਼ੀਅਰ, ਜਸਪਾਲ ਸਿੰਘ ਆਦਿ ਹਾਜਰ ਸਨ। 

Post a Comment

Previous Post Next Post