ਬੋਹਾ 14 ਅਗਸਤ (ਸਰਦਾਨਾ) ਇੱਕ ਔਰਤ ਦੇ ਬੈਂਕ ਖਾਤੇ ਵਿੱਚੋ ਅਣਪਛਾਤੇ ਵਿਅਕਤੀਆਂ ਵੱਲੋਂ 36 ਹਜਾਰ ਦੀ ਠੱਗੀ ਹੋ ਜਾਣ ਦਾ ਸਮਾਚਾਰ ਹੈ। ਖਾਤਾ ਧਾਰਕ ਅਰਚਨਾ ਰਾਣੀ ਨੇ ਦੱਸਿਆ ਕਿ ਉਸਨੂੰ ਆਪਣੇ ਖਾਤੇ ਨਾਲ ਸੰਬੰਧਤ ਮੋਬਾਇਲ ਫੋਨ ਤੇ ਬੈਂਕ ਵੱਲੋਂ ਮੈਸਿਜ਼ ਆਇਆ ਕਿ ਉਸਦੇ ਖਾਤੇ ਵਿਚੋਂ 36 ਹਜਾਰ ਰੁਪਏ ਪਵਨ ਕੁਮਾਰ ਨਾਂ ਤੇ ਟਰਾਂਸਫਰ ਹੋਏ ਹਨ। ਮੈਸਿਜ ਪੜ੍ਹਣ ਤੇ ਉਸ ਉਪਰਾਂਤ ਬੈੱਕ ਨਾਲ ਸੰਪਰਕ ਕੀਤਾ ਤੇ ਪੁਲਿਸ ਦੇ ਸਾਈਬਰ ਕਰਾਇਮ ਸੈਲ ਪੁਲਿਸ ਨੂੰ ਇਸਦੀ ਸੂਚਨਾ ਦਿੱਤੀ ਗਈ ਤਾਂ ਐਕਸਿਸ ਬੈਂਕ ਦੇ ਅਧਿਕਾਰੀਆਂ ਨੇ ਇਸ ਮਾਮਲੇ ਦੀ ਪੜਤਾਲ ਦਾ ਵਿਸ਼ਵਾਸ ਦਿਵਾਇਆ। ਖਾਤਾ ਧਾਰਕ ਨੇ ਦੱਸਿਆ ਕਿ ਉਨ੍ਹਾਂ ਨੇ ਕਿਸੇ ਨੂੰ ਖਾਤੇ ਸੰਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ, ਪਰ ਫਿਰ ਵੀ ਉਸ ਨਾਲ ਇਹ ਠੱਗੀ ਵੱਜ ਗਈ ਹੈ। ਉਨ੍ਹਾਂ ਬੈਂਕ ਅਤੇ ਸਾਈਬਰ ਕਰਾਇਮ ਦੇ ਅਧਿਕਾਰੀਆਂ ਪਾਸੋਂ ਤੁਰੰਤ ਠੱਗੀ ਦੀ ਜਾਂਚ ਪੜਤਾਲ ਕਰਨ ਦੀ ਮੰਗ ਕੀਤੀ।
Post a Comment