ਬੁਢਲਾਡਾ 14 ਅਗਸਤ (ਸਰਦਾਨਾ) ਸਥਾਨਕ ਸ਼ਹਿਰ ਅੰਦਰ ਆਜ਼ਾਦੀ ਦੇ 75ਵੇਂ ਦਿਹਾੜੇ ਤੇ ਘਰ ਘਰ ਤਿਰੰਗਾ ਲਹਿਰਾਉਣ ਦੇ ਨਾਲ ਨਾਲ ਆਪਣੀਆ ਦੁਕਾਨਾਂ ਨੂੰ ਤਿਰੰਗੇ ਰੰਗ ਨਾਲ ਸਜਾਵਟ ਦਾ ਚਲਨ ਵੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ਦੇ ਲਗਭਗ 70 ਫਸੀਦੀ ਦੁਕਾਨਦਾਰਾਂ ਵੱਲੋਂ ਤਿਰੰਗਾ ਲਹਿਰਾ ਕੇ ਅਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਜਿਲ੍ਹਾ ਬਾਰ ਐਸੋਸੀਏਸ਼ਨ ਇਨਕਮ ਟੈਕਸ ਦੇ ਜਿਲ੍ਹਾ ਪ੍ਰਧਾਨ ਐਡਵੋਕੇਟ ਚੰਦਨ ਗੁਪਤਾ ਨੇ ਵੀ ਸਮੂਹ ਵਕੀਲਾਂ ਨੂੰ ਇਸ ਦਿਹਾੜੇ ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਉਥੇ ਆਪੋ ਆਪਣੇ ਦਫਤਰਾਂ ਨੂੰ ਤਿਰੰਗੇ ਨਾਲ ਸਜਾਉਣ ਦਾ ਸੁਨੇਹਾ ਦਿੱਤਾ। ਓਹਨਾ ਕਿਹਾ ਕਿ ਸਾਡੇ ਸ਼ਹੀਦਾਂ ਦੀ ਸ਼ਹਾਦਤ ਸਦਕਾ ਅਸੀਂ ਅਜਾਦੀ ਦਾ ਨਿੱਘ ਮਾਣ ਰਹੇ ਹਾਂ। ਇਸ ਦਿਹਾੜੇ ਤੇ ਓਹਨਾ ਅਮਰ ਸ਼ਹੀਦਾਂ ਨੂੰ ਨਮੰਨ ਕਰਕੇ ਸ਼ਰਧਾਂਜਲੀ ਦਿੰਦੇ ਹਾਂ। ਇਸ ਮੌਕੇ ਐਡਵੋਕੇਟ ਰਮਨ ਗੁਪਤਾ ਅਤੇ ਅਕਾਊਟੈਂਟ ਗੌਰਵ ਜੈਨ ਵੀ ਹਾਜਰ ਸਨ।
ਫੋਟੋ : ਬੁਢਲਾਡਾ— ਅਜ਼ਾਦੀ ਦਿਹਾੜੇ ਤੇ ਸ਼ੌਂਕ ਚ ਸਜਾਇਆ ਦਫਤਰ।
Post a Comment