ਬਰੇਟਾ 12 ਅਗਸਤ (ਸਰਦਾਨਾ) ਖਾਣ ਪੀਣ ਦੀਆਂ ਵਸਤਾਂ ਵਿੱਚ ਮਨੁੱਖੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਸ਼ਬਦ ਅੱਜ ਇੱਥੇ ਵੱਖ ਵੱਖ ਦੁਕਾਨਾਂ ਦੇ ਸੈਂਪਲ ਭਰਨ ਦੀ ਟੀਮ ਨਾਲ ਪਹੁੰਚੇ ਜਿਲ੍ਹਾ ਸਿਹਤ ਅਫਸਰ ਡਾ. ਜਸਵਿੰਦਰ ਸਿੰਘ ਨੇ ਕਹੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚੋ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਕੁਝ ਦੁਕਾਨਦਾਰ ਮਿਆਦ ਖਤਮ ਚੁੱਕੀਆਂ ਵਸਤਾਂ ਲੋਕਾਂ ਨੂੰ ਵੇਚ ਰਹੇ ਹਨ। ਜਿਸ ਤੇ ਅਸੀਂ ਸ਼ਹਿਰ ਦੇ ਵੱਖ ਵੱਖ ਦੁਕਾਨਾਂ ਤੋਂ ਸਰੋਂ ਦਾ ਤੇਲ, ਲਾਲ ਮਿਰਚ, ਆਈਸਕਰੀਮ, ਚਟਨੀ ਸਮੇਤ 5 ਸੈਂਪਲ ਲਏ ਗਏ। ਇਹ ਸੈਂਪਲ ਜਾਂਚ ਲਈ ਫੂਡ ਸੇਫਟੀ ਲੈਬ ਖਰੜ ਵਿਖੇ ਭੇਜੇ ਜਾਣਗੇ। ਉਨ੍ਹਾਂ ਦੱਸਿਆ ਕਿ ਕੁਝ ਦੁਕਾਨਾਂ ਚ ਮਿਆਦ ਪੁਗਾ ਪੈਕਿੰਗ ਵਾਲਾ ਸਾਮਾਨ ਨੂੰ ਮੌਕੇ ਤੇ ਕੂੜੇ ਵਿੱਚ ਸੁਟਵਾਇਆ ਗਿਆ ਅਤੇ ਤਾੜਨਾ ਕੀਤੀ ਕਿ ਉਹ ਇਹ ਸਮਾਨ ਵੇਚਣ ਤੋਂ ਅੱਗੇ ਤੋਂ ਵਜਿਤ ਰਹਿਣ। ਸਿਹਤ ਵਿਭਾਗ ਦੀ ਟੀਮ ਨੂੰ ਦੇਖਦਿਆਂ ਸ਼ਹਿਰ ਵੱਡੀ ਤਦਾਦ ਵਿੱਚ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਨਮੂਨਾ ਭਰਨ ਤੋਂ ਬਚਦੇ ਦੇਖੇ ਗਏ। ਇਸ ਮੌਕੇ ਤੇ ਜਿਲ੍ਹਾ ਅਧਿਕਾਰੀ ਦੇ ਨਾਲ ਸੀਮਾ ਰਾਣੀ ਆਦਿ ਹਾਜਰ ਸਨ।
ਫੋਟੋ : ਬਰੇਟਾ — ਦੁਕਾਨ ਅੰਦਰ ਜਾਂਚ ਕਰਦੇ ਹੋਏ ਜਿਲ੍ਹਾ ਅਧਿਕਾਰੀ ਡਾ. ਜਸਵਿੰਦਰ ਸਿੰਘ।
Post a Comment