ਬੁਢਲਾਡਾ 13 ਅਗਸਤ (ਸਰਦਾਨਾ) ਆਮ ਆਦਮੀ ਪਾਰਟੀ ਦੀ ਬਰ੍ਹੇ ਇਕਾਈ ਦੇ ਸਰਗਰਮ ਵਰਕਰਾਂ ਦੀ ਮੀਟਿੰਗ ਜ਼ਿਲ੍ਹਾ ਸਕੱਤਰ ਹੈਰੀ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਹਲਕਾ ਵਿਧਾਇਕ ਬੁੱਧ ਰਾਮ ਨੇ ਵਿਸ਼ੇਸ ਤੌਰ ਤੇ ਸ਼ਾਮਲ ਹੋਏ। ਵਰਕਰਾਂ ਦੀ ਭਰਵੀਂ ਮੀਟਿੰਗ ਚ ਪਿੰਡ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲਈ ਗਈ। ਇਸ ਮੀਟਿੰਗ ਬੀ ਡੀ ਪੀ ਓ ਵਿਭਾਗ ਵੱਲੋਂ ਪੰਚਾਇਤ ਸਕੱਤਰ, ਨਰੇਗਾ ਸਕੱਤਰ ਵੀ ਬੁਲਾਏ ਗਏ ਸਨ। ਵਿਧਾਇਕ ਨੇ ਕਿਹਾ ਕਿ ਜੋ ਵੀ ਪਿੰਡ ਦੀਆਂ ਸਮੱਸਿਆਵਾਂ ਦੱਸੀਆਂ ਗਈਆਂ ਹਨ, ਉਹ ਨੋਟ ਕਰ ਲਈਆਂ ਹਨ। ਇਨ੍ਹਾਂ ਮੰਗਾਂ ਚ ਸ਼ਾਮਲ ਪਿੱਪਲੀਆਂ ਵਾਲੀ ਸੜਕ ਮਨਜ਼ੂਰ ਹੋ ਚੁੱਕੀ ਹੈ। ਤਿੰਨ ਗਲੀਆਂ ਅਤੇ ਬੌਰੀਆ ਬਰਾਦਰੀ ਵਾਲੀ ਗਲੀ, ਪੈਨਸ਼ਨਾਂ ਅਤੇ ਬਾਕੀ ਮੰਗਾਂ ਸਬੰਧਤ ਮੰਤਰੀਆਂ ਦੇ ਧਿਆਨ ਵਿਚ ਲਿਆ ਕੇ ਪੂਰੀਆਂ ਕਰਵਾ ਦਿੱਤੀਆਂ ਜਾਣਗੀਆਂ। ਇਸ ਮੌਕੇ ਪ੍ਰਾਈਵੇਟ ਤੌਰ ਤੇ ਵਾਟਰ ਵਰਕਸ ਵਿੱਚ ਕੰਮ ਕਰਦੇ ਮੁਲਾਜਮ ਨੂੰ ਤਨਖਾਹ ਦਾ ਚੈੱਕ ਪੰਚਾਇਤ ਵੱਲੋਂ ਜਾਰੀ ਕਰਵਾਇਆ ਗਿਆ। ਵਿਧਾਇਕ ਨੇ ਦੱਸਿਆ ਕਿ ਭਗਵੰਤ ਮਾਨ ਦੀ ਸਰਕਾਰ ਲੋਕਾਂ ਦੇ ਭਲੇ ਲਈ ਪੂਰਾ ਯਤਨ ਕਰ ਰਹੀ ਹੈ। ਮੁੱਖ ਮੰਤਰੀ ਕੱਟੜ ਇਮਾਨਦਾਰ ਹੈ ਅਤੇ ਉਥੇ ਸਰਕਾਰ ਵੀ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ। ਇਸ ਮੀਟਿੰਗ ਵਿੱਚ ਹੋਰਾਂ ਤੋਂ ਇਲਾਵਾ ਗੁਰਤੇਜ ਸਿੰਘ, ਲਖਵਿੰਦਰ ਸਿੰਘ ਲੱਖਾ, ਪਰਮਜੀਤ ਸਿੰਘ, ਜੱਜ ਸਿੰਘ ਸਰਪੰਚ, ਗੁਰਦੀਪ ਸਿੰਘ ਮੈਂਬਰ, ਪੱਪੂ ਸਿੰਘ ਜ਼ੈਲਦਾਰ, ਪੱਪਾ ਸਿੰਘ, ਕਰਨੈਲ ਸਿੰਘ ਖਾਲਸਾ, ਦਰਸ਼ਨ ਸਿੰਘ ਖਾਲਸਾ, ਗੋਟਾ ਸਿੰਘ, ਜਗਸੀਰ ਸਿੰਘ, ਬਲਵਿੰਦਰ ਸਿੰਘ ਪੀ ਏ ਗੁਰਦਰਸ਼ਨ ਸਿੰਘ ਮੰਢਾਲੀ, ਸੋਹਣਾ ਸਿੰਘ ਕਲੀਪੁਰ, ਸੱਤਪਾਲ ਸਿੰਘ ਕਲੀਪੁਰ, ਹਰਵਿੰਦਰ ਸਿੰਘ ਸੇਖੋਂ ਜਿਲ੍ਹਾ ਪ੍ਰਧਾਨ ਵਪਾਰ ਮੰਡਲ, ਰਮਨ ਗੁੜੱਦੀ ਜਿਲ੍ਹਾ ਯੂਥ ਪ੍ਰਧਾਨ ਮਾਨਸਾ ਆਦਿ ਸ਼ਾਮਲ ਸਨ ।
ਫੋਟੋ : ਬੁਢਲਾਡਾ — ਪਿੰਡ ਬਰ੍ਹੇ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ
Post a Comment