ਬੁਢਲਾਡਾ 13 ਅਗਸਤ (ਸਰਦਾਨਾ) ਜਿੰਦਲ ਇੰਟਰਨੈਸ਼ਨਲ ਸਕੂਲ ਦੇ ਵਿਹੜੇ ਚ 75ਵੇਂ ਅਜਾਦੀ ਦੇ ਦਿਹਾੜਾ ਸੁਤੰਤਰਤਾ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਪ੍ਰੇਰਡ ਉਪਰੰਤ ਚੇਅਰਮੈਨ ਪ੍ਰਦੀਪ ਜਿੰਦਲ, ਨਿਸ਼ਾਂਤ ਜਿੰਦਲ ਨੇ ਰਾਸ਼ਟਰੀ ਤਿਰੰਗਾ ਲਹਿਰਾ ਕੇ ਕੀਤਾ ਅਤੇ ਰਾਸ਼ਟਰੀਗਾਨ ਵੀ ਗਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਨਾਲ ਸੰਬੰਧਤ ਰੰਗਾ ਰੰਗ ਪ੍ਰੋਗਰਾਮ ਦਿਖਾਏ ਗਏ। ਕਈ ਵਿਦਿਆਰਥੀਆਂ ਵੱਲੋਂ ਨੌਜਵਾਨਾਂ ਚ ਦੇਸ਼ ਪ੍ਰੇਮ ਸੰਬੰਧੀ ਭਾਸ਼ਨ ਵੀ ਦਿੱਤਾ ਗਿਆ। ਇਸ ਮੌਕੇ ਪ੍ਰਿੰਸੀਪਲ ਨਵਦੀਪ ਵੱਲੋਂ ਵਿਦਿਆਰਥੀਆਂ ਨੂੰ ਅਜ਼ਾਦੀ ਦੌਰਾਨ ਸਹੀਦਾਂ ਦੇ ਬਲਿਦਾਨ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਹੀਦਾਂ ਦੀ ਸਹਾਦਤ ਸਦਕਾ ਹੀ ਅੱਜ ਅਸੀਂ ਅਜਾਦੀ ਦਾ ਨਿੱਘ ਮਾਣ ਰਿਹਾ। ਤਿਰੰਗਾ ਸਾਡੀ ਸ਼ਾਨ ਹੈ।
ਫੋਟੋ : ਬੁਢਲਾਡਾ—ਜਿੰਦਲ ਇੰਟਰਨੈਸ਼ਨਲ ਸਕੂਲ ਚ ਤਿਰੰਗਾ ਨਾਲ ਸਕੂਲ ਸਟਾਫ ਅਤੇ ਹੋਰ।
Post a Comment