ਬੁਢਲਾਡਾ 13 ਅਗਸਤ (ਸਰਦਾਨਾ) ਮਾਨ ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣ ਲਈ ਵਚਨਬੱਧ ਹੈ। ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਪਿੰਡਾਂ ਵਿੱਚ ਜਾ ਕੇ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਕੋਈ ਵੀ ਕਸਰ ਬਾਕੀ ਨਹੀਂ ਛੱਡੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਿੰਸੀਪਲ ਬੁੱਧ ਰਾਮ ਐਮ ਐਲ ਏ ਹਲਕਾ ਬੁਢਲਾਡਾ ਨੇ ਬੀਰੋਕੇ ਕਲਾਂ ਦੀ ਅਨਾਜ ਮੰਡੀ ਦੇ ਫੜ੍ਹ ਨੂੰ ਉੱਚਾ ਚੁੱਕਣ ਦੇ ਕੰਮ ਮੁਕੰਮਲ ਹੋਣ ਤੇ ਉਦਘਾਟਨ ਕਰਦਿਆਂ ਕਿਹਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਖੇਤਾਂ ਚ ਟੇਲਾਂ ਤੇ ਨਹਿਰੀ ਪਾਣੀ ਪੁਚਾਉਣ ਲਈ ਹਲਕਾ ਬੁਢਲਾਡਾ ਵਿੱਚ 257 ਮੋਘਿਆਂ ਨੂੰ ਜੋੜਦੀਆਂ ਪਾਈਪ ਲਾਈਨਾਂ ਅਤੇ ਖਾਲ ਪੱਕੇ ਕਰਨ ਲਈ 50 ਕਰੋੜ ਦੀ ਵਿਸ਼ੇਸ਼ ਗ੍ਰਾਂਟ ਮਨਜ਼ੂਰ ਕਰਵਾ ਕੇ ਲਿਆਂਦੀ ਹੈ। ਇਲਾਕੇ ਦੀਆਂ ਹੋਰ ਸਮੱਸਿਆਵਾਂ ਨੂੰ ਵੀ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਸਿਰਤੋੜ ਯਤਨ ਜਾਰੀ ਹਨ ।
ਇਸ ਮੌਕੇ ਪੰਜਾਬ ਮੰਡੀ ਬੋਰਡ ਬਠਿੰਡਾ ਦੇ ਐਕਸੀਅਨ ਵਿਪਨ ਕੁਮਾਰ ਖੰਨਾ ਐੱਸ ਡੀ ਓ ਕਰਮਜੀਤ ਸਿੰਘ ਤੋਂ ਇਲਾਵਾ ਜਗਸੀਰ ਸਿੰਘ ਬੀਰੋਕੇ ਕਲਾਂ, ਬੂਟਾ ਸਿੰਘ ਪ੍ਰਧਾਨ ਪਿੰਡ ਬੀਰੋਕੇ ਕਲਾਂ, ਬਲਦੇਵ ਸਿੰਘ ਫੌਜੀ, ਜੀਤੂ ਬਲਾਕ ਸੰਮਤੀ ਦੇ ਮੈਂਬਰ, ਅਜੈਬ ਸਿੰਘ, ਦਰਸ਼ਨ ਸਿੰਘ, ਭੋਲਾ ਸਿੰਘ, ਹਾਕਮ ਸਿੰਘ ਅਤੇ ਪਾਰਟੀ ਦੇ ਅਹੁਦੇਦਾਰ ਅਤੇ ਇਲਾਕੇ ਦੇ ਪਤਵੰਤੇ ਮੋਹਤਬਰ ਸੱਜਣ ਹਾਜ਼ਰ ਰਹੇ ।
ਫੋਟੋ : ਬੁਢਲਾਡਾ — ਉਦਘਾਟਨ ਮੌਕੇ ਸੰਬੋਧਨ ਕਰਦੇ ਹੋਏ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ
Post a Comment