ਬੁਢਲਾਡਾ 5 ਅਗਸਤ ( ਸਰਦਾਨਾ ) ਅੰਨਾਪਣ ਕੰਟਰੋਲ ਸੰਬੰਧੀ ਰਾਸ਼ਟਰੀ ਪ੍ਰੋਗਰਾਮ ਅਧੀਨ ਸਥਾਨਕ ਸਰਕਾਰੀ ਹਸਪਤਾਲ ਵਿਖੇ ਜਾਗਰੂਕਤਾ ਸੈਮੀਨਾਰ ਲਾਇਆ ਗਿਆ।  ਇਸ ਤਹਿਤ ਲੋਕਾਂ ਨੂੰ ਗਲੋਕੂਮਾ ਦੀ ਰੋਕਥਾਮ ਅਤੇ ਕੰਟਰੋਲ ਬਾਰੇ ਜਾਗਰੂਕ ਕਰਦਿਆ ਨਵ ਨਿਯੁਕਤ ਅੱਖਾਂ ਦੇ ਰੋਗ ਮਾਹਰ ਡਾਕਟਰ ਡਾ. ਹਿਮਾਨੀ ਗੁਪਤਾ ਨੇ ਕਿਹਾ ਕਿ ਗਲੂਕੋਮਾ ਅੰਨ੍ਹੇਪਨ ਦਾ ਉਭਰਦਾ ਹੋਇਆ ਇਕ ਕਾਰਨ ਹੈ ਅਤੇ ਵਰਤਮਾਨ ਵਿਚ ਕੁੱਲ ਅੰਨ੍ਹੇਪਨ ਦਾ 5।8 ਫੀਸਦੀ ਇਸ ਦੇ ਲਈ ਜਿੰਮੇਵਾਰ ਹੈ ।ਹਾਲਾਂਕਿ ਗਲੂਕੋਮਾ ਕਿਸੇ ਨੂੰ ਵੀ ਹੋ ਸਕਦਾ ਹੈ ਪਰ ਗਲੂਕੋਮਾ, ਸ਼ੂਗਰ, ਮਾਈਗ੍ਰੇਨ, ਨਿਕਟ ਦ੍ਰਿਸ਼ਟੀ (ਮਾਯੋਪਿਆ), ਦੂਰ ਦ੍ਰਿਸ਼ਟੀ, ਅੱਖ ਚ ਸੱਟ, ਬਲੱਡ ਪ੍ਰੈਸ਼ਰ, ਅਤੀਤ ਜਾ ਵਰਤਮਾਨ ਵਿਚ ਕੋਰਟੀਜੋਨ ਦਵਾਈਆਂ (ਸਟੇਰਾਇਡ) ਦੇ ਪਰਿਵਾਰਿਕ ਇਤਿਹਾਸ ਵਾਲੇ ਲੋਕਾਂ ਵਿਚ ਜਿਆਦਾ ਖਤਰਾ ਰਹਿੰਦਾ ਹੈ। ਨੁਕਸਾਨ ਹੋਣ ਤੋ ਪਹਿਲਾ ਇਸ ਰੋਗ ਦੇ ਕੁੱਝ ਹੀ ਚਿਤਾਵਨੀ ਦੇ ਸੰਕੇਤ ਜਾਂ ਲੱਛਣ ਦਿਖਾਈ ਦਿੰਦੇ ਹਨ। ਗਲੂਕੋਮਾ ਦੇ ਸ਼ੁਰੂਆਤੀ ਲੱਛਣ ਵਿਚ ਧੁੰਦਲੀ ਨਜਰ, ਪ੍ਰਭਾਮੰਡਲ, ਹਲਕੀ ਸਿਰ ਪੀੜ ਜਾ ਅੱਖ ਵਿਚ ਪੀੜ ਹੋ ਸਕਦੀ ਹੈ। ਜੇਕਰ ਉਪਰੋਕਤ ਕਿਸੇ ਵੀ ਲੱਛਣਾਂ ਵਿਚ ਕੋਈ ਵੀ ਮੌਜੂਦ ਹੋਵੇ ਤਾਂ ਅੱਖਾਂ ਦੇ ਮਾਹਿਰ ਨਾਲ ਸੰਪਰਕ ਕਰੋ। ਸਰਕਾਰੀ ਹਸਪਤਾਲਾਂ ਵਿਚ ਮੁਫਤ ਜਾਂਚ ਅਤੇ ਇਲਾਜ ਉਪਲੱਬਧ ਹਨ। ਇਸ ਮੌਕੇ ਡਾ. ਗਗਨਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਅਮਨਦੀਪ ਸਿੰਘ, ਅਮਨਦੀਪ ਸਿੰਘ, ਬਲਵਿੰਦਰ ਕੌਰ, ਹਰਬੰਸ ਮੱਤੀ ਆਦਿ ਮੌਜੂਦ ਸਨ।

ਫੋਟੋ : ਬੁਢਲਾਡਾ: ਸਿਵਲ ਹਸਪਤਾਲ ਵਿਖੇ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਡਾ. ਹਿਮਾਨੀ।

Post a Comment

Previous Post Next Post