ਬੁਢਲਾਡਾ 5 ਅਗਸਤ (ਸਰਦਾਨਾ)  ਪੱਛਮੀ ਭਾਰਤ ਤੋਂ ਸ਼ੁਰੂ ਹੋਈ ਪਸ਼ੂਆਂ ਦੀ ਚਮੜੀ ਰੋਗ ਦੀ ਲਾਗ ਦੀ ਬਿਮਾਰੀ ਲੰਪੀ ਸਕਿਨ ਪੰਜਾਬ ਦੇ ਪਿੰਡਾਂ-ਪਿੰਡਾਂ ਤੱਕ ਵੀ ਪਹੁੰਚ ਗਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਵਿੱਤ ਸਕੱਤਰ ਦਰਸ਼ਨ ਸਿੰਘ ਗੁਰਨੇ ਕਲਾਂ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਜਿਸ ਦੇ ਨਾਲ ਸੈਕੜੇ ਪਸ਼ੂ ਖਾਸ ਕਰਕੇ ਗਾਵਾਂ ਇਸ ਦੀ ਬਿਮਾਰੀ ਦੀ ਲਪੇਟ ਚ ਆ ਚੁੱਕੀਆ ਹਨ ਅਤੇ ਅਨੇਕਾ ਪਸ਼ੂਆ ਦੀ ਇਸ ਬੀਮਾਰੀ ਕਾਰਨ ਮੌਤ ਵੀ ਹੋ ਚੁੱਕੀ ਹੈ। ਜਿਸ ਨਾਲ ਖੇਤੀਬਾੜੀ ਨਾਲ ਸਹਾਇਕ ਧੰਦਾ ਕਰਕੇ ਗੁਜਾਰਾ ਕਰਦੇ ਲੋਕ ਅਤੇ ਡੇਅਰੀ ਫਾਰਮ ਪਸ਼ੂ ਪਾਲਣ ਦੇ ਧੰਦੇ ਨੂੰ ਖੋਰਾ ਲੱਗ ਰਿਹਾ ਹੈ ਜੋ ਕਿਸਾਨ ਅਪਣੀ ਵਧੀਆ ਨਸਲ ਦੀਆ ਗਾਵਾਂ ਰੱਖ ਕੇ ਦੁੱਧ ਵੇਚ ਕੇ ਗੁਜਾਰਾ ਕਰਦੇ ਸਨ ਲੰਪੀ ਸਕਿਨ ਬੀਮਾਰੀ ਦੀ ਲਪੇਟ ਚ ਪਸ਼ੂਆ ਦੇ ਆਉਣ ਕਾਰਨ ਡੇਅਰੀ ਫਾਰਮ ਅਤੇ ਪਸ਼ੂ ਪਾਲਣ ਵਰਗੇ ਸਹਾਇਕ ਧੰਦੇ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਇਸ ਸਬੰਧੀ ਪਿੰਡਾਂ ਵਿੱਚ ਵੱਧ ਤੋਂ ਵੱਧ ਕੈਂਪ ਲਗਾ ਕੇ ਦਵਾਈਆਂ ਦਿੱਤੀਆਂ ਜਾਣ ਪ੍ਰੰਤੂ ਅਜਿਹਾ ਨਹੀਂ ਹੋ ਰਿਹਾ ਜਿਸ ਕਾਰਨ ਪਸੂ ਪਾਲਕਾਂ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ ਤੇ ਪਸੂਆ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ। ਸਰਕਾਰ ਨੂੰ ਡਾਕਟਰਾ ਦੀਆਂ ਟੀਮਾਂ ਬਣਾ ਕੇ ਪਿੰਡ ਪਿੰਡ ਭੇਜ ਕੇ ਉਚੇਚਾ ਧਿਆਨ ਦੇਣਾ ਚਾਹੀਦਾ ਹੈ ਅਤੇ ਨਾਲ ਦੇ ਨਾਲ ਨਕਲੀ ਦਵਾਈਆ ਵੇਚਣ ਵਾਲਿਆ ਡੀਲਰਾਂ ਅਤੇ ਦੁਕਾਨਦਾਰਾ ਤੇ ਸਰਕਾਰ ਨੂੰ ਨਕੇਲ ਕਸਣੀ ਚਾਹੀਦੀ ਹੈ। ਯੋਗ ਦਵਾਈਆ ਕਿਸਾਨਾ ਨੂੰ ਫਰੀ ਮਹੱਈਆ ਕਰਵਾਉਣੀਆ ਚਾਹੀਦੀਆ ਹਨ ਅਤੇ  ਡੁੱਬ ਰਹੇ ਡੇਅਰੀ ਫਾਰਮ ਅਤੇ ਪਸ਼ੂ ਪਾਲਣ ਧੰਦੇ ਨੂੰ ਬਚਾਉਣਾ ਚਾਹੀਦਾ ਹੈ ਜਿੰਨਾ ਕਿਸਾਨਾ ਦੇ ਪਸ਼ੂ ਇਸ ਬੀਮਾਰੀ ਨਾਲ ਮਰ ਚੁੱਕੇ ਹਨ ਉਹਨਾ ਨੂੰ ਉੱਚ ਮੁਆਵਜਾ ਸਰਕਾਰ ਵੱਲੋ ਦੇਣਾ ਚਾਹੀਦਾ ਹੈ।

ਫੋਟੋ : ਬੁਢਲਾਡਾ— ਲੰਪੀ ਸਕਿਨ ਬੀਮਾਰੀ ਨਾਲ ਪੀੜ੍ਹਤ ਗਊ ਵੰਸ਼ ਦੇ ਚਮੜੀ ਤੇ ਹੋਏ ਧੱਫੜ।