ਕਿਸੇ ਵੀ ਕੀਮਤ ਦੇ ਬਿੱਲ ਨੂੰ ਲਾਗੂ ਨਹੀਂ ਹੋਣ ਦੇਵਾਂਗੇ—ਮੁਲਾਜਮ
ਬੁਢਲਾਡਾ/ਬਰੇਟਾ 8 ਅਗਸਤ (ਸਰਦਾਨਾ) ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਜਾ ਰਹੇ 2022 ਬਿਜਲੀ ਸੋਧ ਬਿੱਲ ਦੇ ਵਿਰੋਧ ਵਿੱਚ ਬੁਢਲਾਡਾ ਚ ਕੁਆਰਡੀਨੇਟਰ ਕਮੇਟੀ ਇੰਜਨੀਅਰ ਅਤੇ ਇੰਪਲਾਇਜ ਜੱਥੇਬੰਦੀਆਂ ਵੱਲੋਂ ਸਬ ਡਵੀਜਨ ਦਫਤਰਾਂ ਦੇ ਗੇਟਾਂ ਤੇ ਰੋਸ ਰੈਲੀਆਂ ਕਰਕੇ ਬਿਜਲੀ ਬਿੱਲ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਵਿਰੋਧ ਵਿੱਚ ਇੰਸਪਲਾਇਜ ਫੈਡਰੇਸ਼ਨ ਪਹਿਲਵਾਨ, ਟੀ ਐਸ ਯੂ ਭੰਗਲ, ਇੰਪਲਾਇਜ ਫੈਡਰੇਸ਼ਨ ਫਲਜੀਤ ਗਰੁੱਪ ਅਤੇ ਸੀ ਐਚ ਯੂ ਕਾਮਿਆਂ ਨੇ ਸਾਂਝੇ ਰੂਪ ਵਿੱਚ ਹਿੱਸਾ ਲਿਆ। ਬੋਲਾਰਿਆਂ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਸ ਬਿੱਲ ਨੂੰ ਪਾਸ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸੰਘਰਸ਼ ਨੂੰ ਤੇਜ ਕੀਤਾ ਜਾਵੇਗਾ ਅਤੇ ਇਸਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇ। ਇਸ ਮੌਕੇ ਜਗਸੀਰ ਸਿੰਘ ਬੱਛੋਆਣਾ, ਅਵਤਾਰ ਸਿੰਘ, ਰਮਨ ਕੁਮਾਰ, ਮਿੱਠੂ ਸਿੰਘ, ਸੇਵਕ ਸਿੰਘ, ਮੇਜਰ ਸਿੰਘ, ਜਗਸੀਰ ਸਿੰਘ, ਸੁਖਦੇਵ ਸਿੰਘ, ਦਲਜੀਤ ਸਿੰਘ, ਗਗਨਪ੍ਰੀਤ ਸਿੰਘ, ਭੀਮ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਮੇ ਹਾਜਰ ਸਨ।
ਇਸੇ ਤਰ੍ਹਾਂ ਬਰੇਟਾ ਅੰਦਰ ਕੇਂਦਰ ਵੱਲੋਂ ਲਿਆਂਦੇ ਜਾ ਰਹੇ 2022 ਬਿਜਲੀ ਬਿੱਲ ਦਾ ਤਿੱਖਾ ਵਿਰੋਧ ਕਰਦਿਆਂ ਅੱਜ ਟੈਕਨੀਕਲ ਸਰਵਿਸਜ ਯੂਨੀਅਨ ਭੰਗਲ ਅਤੇ ਪੀ ਐਸ ਟੀ ਪੀ ਇੰਪਲਾਇਜ ਜੁਆਇੰਟ ਫੋਰਮ ਪੰਜਾਬ ਦੇ ਸੱਦੇ ਤੇ 66ਕੇ.ਵੀ ਗਰਿਡ ਬਰੇਟਾ ਵਿਖੇ ਰੋਸ ਰੈਲੀ ਕਰਦਿਆਂ ਮੁਜਾਹਰਾ ਕੀਤਾ ਗਿਆ। ਉਨ੍ਹਾਂ ਬੋਲਦਿਆਂ ਬਲਾਕ ਸਕੱਤਰ ਤਾਰਾ ਚੰਦ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਬਿੱਲ 2022 ਦਾ ਵਿਰੋਧ ਕੀਤਾ ਗਿਆ ਅਤੇ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਬਿੱਲ ਮੁਲਾਜਮ ਅਤੇ ਲੋਕ ਵਿਰੋਧੀ ਹੈ। ਜੇਕਰ ਕੇਂਦਰ ਦੀ ਮੋਦੀ ਸਰਕਾਰ ਬਿਜਲੀ ਬਿੱਲ ਲੈ ਕੇ ਆਉਂਦੀ ਹੈ ਤਾਂ ਸਰਕਾਰ ਲੋਕਤੰਤਰ ਦੇ ਬਜਾਏ ਕਾਰਪੋਰੇਟ ਘਰਾਣਿਆਂ ਦੇ ਪੱਖੀ ਹੋਣ ਦਾ ਚੇਹਰਾ ਨੰਗਾ ਹੁੰਦਾ ਹੈ। ਇਸ ਮੌਕੇ ਨਰੋਤਮ ਸਿੰਘ, ਤਰਸੇਮ ਸਿੰਘ, ਰਣਜੀਤ ਕੁਮਾਰ, ਜਗਸੀਰ ਸਿੰਘ, ਜਗਜੀਤ ਸਿੰਘ, ਬਲਵੀਰ ਸਿੰਘ, ਜਸਵੀਰ ਸਿੰਘ, ਜਸਪਾਲ ਸਿੰਘ ਅਤੇ ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਸੁਖਪਾਲ ਸਿੰਘ ਅਤੇ ਆਦਿ ਨੇ ਸੰਬੋਧਨ ਕੀਤਾ।
Post a Comment