ਬੁਢਲਾਡਾ 8 ਅਗਸਤ (ਸਰਦਾਨਾ) ਹਲਕੇ ਅੰਦਰ ਕਿਰਸਾਨੀ ਦੀ ਮਜਬੂਤੀ ਲਈ ਲੰਬੇ ਸਮੇਂ ਤੋਂ ਪੰਜਾਬ ਦੀ ਵਿਧਾਨ ਸਭਾ ਚ ਸਮੇਂ ਸਮੇਂ ਤੇ ਸਰਕਾਰ ਦੇ ਧਿਆਨ ਵਿੱਚ ਕਿਰਸਾਨੀ ਸਮੱਸਿਆਵਾਂ ਦੇ ਹੱਲ ਲਈ ਆਵਾਜ ਬੁਲੰਦ ਕਰਨ ਵਾਲੇ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੀ ਮਿਹਨਤ ਸਦਕਾ ਹਲਕੇ ਦੇ 257 ਸਿੰਚਾਈ ਮੋਗਿਆ ਲਈ 50 ਕਰੌੜ ਦੀ ਲਾਗਤ ਦੀ ਯੋਜਨਾ ਮੰਜੂਰ ਕਰਨ ਕਾਰਨ ਹਲਕੇ ਅੰਦਰ ਕਿਸਾਨਾਂ ਦੇ ਚੇਹਰਿਆਂ ਤੇ ਖੁਸ਼ਹਾਲੀ ਨਜਰ ਆ ਰਹੀ ਹੈ। ਜਿਸ ਦਾ ਸਿਹਰਾ ਸਿੱਧੇ ਤੌਰ ਤੇ ਹਲਕਾ ਵਿਧਾਇਕ ਨੂੰ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਹਲਕੇ ਦੇ ਵੱਖ ਵੱਖ ਕਿਸਾਨਾਂ ਨੇ ਜਿੱਥੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਦਾ ਸ਼ੁਕਰਾਨਾ ਅਦਾ ਕਰਦਿਆਂ ਹਲਕਾ ਵਿਧਾਇਕ ਦੀ ਕਾਰਗੁਜਾਰੀ ਤੇ ਸੰਤੁਸ਼ਟੀ ਪ੍ਰਗਟ ਕੀਤੀ। ਕਿਸਾਨ ਆਗੂ ਚਰਨਜੀਤ ਸਿੰਘ ਕਿਸ਼ਨਗੜ੍ਹ, ਚਮਕੌਰ ਸਿੰਘ ਖੁਡਾਲ, ਦਰਸ਼ਨ ਖਰੌੜ ਕਾਹਨਗੜ੍ਹ, ਸੁਖਵਿੰਦਰ ਸਿੰਘ ਸੁੱਖਾ ਬੋਹਾ ਨੇ ਕਿਹਾ ਕਿ ਇਸ ਤੋਂ ਪਹਿਲਾ ਕਦੇ ਵੀ ਹਲਕੇ ਅੰਦਰ ਕਿਰਸਾਨੀ ਦੀ ਮਜਬੂਤੀ ਲਈ ਕਿਸੇ ਵੀ ਵਿਧਾਇਕ ਜਾਂ ਨੇਤਾ ਨੇ ਆਵਾਜ ਬੁਲੰਦ ਤਾਂ ਕੀ ਕਰਨੀ ਸੀ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨ ਤੱਕ ਨਹੀਂ ਪਹੁੰਚੇ। ਕਿਸਾਨ ਆਗੂ ਜਗਦੇਵ ਸਿੰਘ ਗੰਢੂ ਖੁਰਦ, ਬਲਬੀਰ ਸਿੰਘ ਅਤੇ ਜਗਦੀਪ ਸਿੰਘ ਬੋੜਾਵਾਲ, ਜਗਸੀਰ ਸਿੰਘ, ਰਣਧੀਰ ਬੂਟਾ ਬੀਰੋਕੇ ਕਲਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 50 ਕਰੌੜ ਦੀ ਲਾਗਤ ਨਾਲ 257 ਮੋਘਿਆਂ, ਖਾਲ੍ਹਾ ਅਤੇ ਜਮੀਨ ਦੋਜ ਪਾਇਪਾਂ ਲਈ ਪਾਸ ਕਰਵਾਈ ਯੋਜਨਾ ਨਾਲ ਜਿੱਥੇ ਕਿਰਸਾਨੀ ਮਜਬੂਤ ਹੋਵੇਗੀ ਉਥੇ ਕਿਸਾਨਾਂ ਨੂੰ ਫਸਲ ਦੇ ਝਾੜ ਚ ਚੋਖਾ ਲਾਭ ਮਿਲੇਗਾ ਜੋ ਕਿਸਾਨਾਂ ਲਈ ਆਰਥਿਕ ਮਜਬੂਤੀ ਹੋ ਕੇ ਉਭਰੇਗਾ। ਕਿਸਾਨ ਪੱਪੀ ਗਿੱਲ, ਗਿਆਨ ਸਿੰਘ ਗਿੱਲ ਅਤੇ ਬਲਵਿੰਦਰ ਔਲਖ ਬੁਢਲਾਡਾ, ਚਮਕੌਰ ਹਾਕਮਵਾਲਾ, ਰਣਜੀਤ ਫਰੀਕੇ, ਬਲਜੀਤ ਦਲੇਲਵਾਲਾ, ਗੁਰਜੀਤ ਮੰਦਰਾਂ, ਅਮਨਦੀਪ ਛੀਨਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਯੋਜਨਾ ਨਾਲ ਹਲਕੇ ਅੰਦਰ ਕਿਸਾਨਾਂ ਦਾ ਹਲਕਾ ਵਿਧਾਇਕ ਦੀ ਮਿਹਨਤ ਸਦਕਾ ਕਦ ਉੱਚਾ ਹੋਇਆ ਹੈ। ਕਿਸਾਨ ਜਸਪਾਲ ਸਿੰਘ, ਗੁਰਵਿੰਦਰ ਮੱਲ ਸਿੰਘ ਵਾਲਾ, ਹੈਰੀ ਗਿੱਲ, ਪ੍ਰੀਤ ਗਿੱਲ, ਰਾਮ ਲਾਲ ਸਿੰਘ, ਦਰਸ਼ਨ ਮਾਨ, ਰਮਨ ਗੁੜੱਦੀ, ਸਤਨਾਮ ਸਿੰਘ, ਹਰਵਿੰਦਰ ਸੇਖੋਂ, ਬਿੱਕਰ ਮੰਘਾਣੀਆ, ਮੱਘੀ ਐਮ ਸੀ ਜਗਰਾਜ, ਗੁਰਬਿੰਦਰ ਕੁਲਰੀਆਂ, ਜਸ ਸਿੰਘ ਹਰਦੀਪ ਸਿੰਘ ਅਤੇ ਸਤਨਾਮ ਝੱਲਬੂਟੀ, ਜੱਸੀ ਉੱਡਤ ਨੇ ਕਿਹਾ ਕਿ ਇਸ ਯੋਜਨਾ ਦੇ ਕਾਰਨ ਹਲਕਾ ਵਿਧਾਇਕ ਕਿਸਾਨ ਅਤੇ ਕਿਰਸਾਨੀ ਲਈ ਇੱਕ ਮਸੀਹਾ ਬਣ ਕੇ ਸਾਹਮਣੇ ਆਏ ਹਨ। ਜਿਨ੍ਹਾਂ ਦੀ ਹਰ ਗਲੀ ਮੁਹੱਲੇ ਵਿੱਚ ਹਰ ਕਿਸਾਨ ਸ਼ਲਾਘਾ ਕਰ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹਲਕਾ ਵਿਧਾਇਕ ਨੂੰ ਕਿਸਾਨ ਹਿਤੈਸ਼ੀ ਅਵਾਰਡ ਨਾਲ ਸਨਮਾਣਿਤ ਕੀਤਾ ਜਾਵੇ।
ਫੋਟੋ : ਬੁਢਲਾਡਾ — ਕਿਸਾਨਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ
Post a Comment