ਬੁਢਲਾਡਾ 8 ਅਗਸਤ (ਸਰਦਾਨਾ) ਦੀ ਬਰ੍ਹੇ ਬਹੁਮੰਤਵੀ ਸਹਿਕਾਰੀ ਸਭਾ ਬਰ੍ਹੇ ਵਿਖੇ 75ਵਾਂ ਅਜਾਦੀ ਦਾ ਅਮ੍ਰਿਤ ਮਹੋਤਸਵ ਬੜੇ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮਲਕੋ ਫੈਡਰੇਸ਼ਨ ਦੇ ਇੰਸਪੈਕਟਰ ਸ਼ਮਸ਼ੇਰ ਸਿੰਘ ਅਤੇ ਗੁਰਜੀਤ ਸਿੰਘ ੳਚੇਚੇ ਤੌਰ ਤੇ ਪਹੁੰਚੇ। ਜਿਨ੍ਹਾਂ ਨੇ ਆਏ ਹੋਏ ਕਿਸਾਨਾਂ ਅਤੇ ਪਤਵੰਤੇ ਸੱਜਣਾਂ ਨੂੰ ਹਰ ਘਰ ਅੰਦਰ ਤਿਰੰਗਾ ਲਹਿਰਾਉਣ, ਵਾਤਾਵਰਣ ਸ਼ੁੱਧਤਾ ਸੰਬੰਧੀ, ਪਰਾਲੀ ਦੀ ਨਾੜ ਨਾ ਸਾੜਨ ਸੰਬੰਧੀ ਅਤੇ ਸਵੱਛ ਭਾਰਤ ਬਣਾਉਣ ਸੰਬੰਧੀ ਜਾਣਕਾਰੀ ਦਿੱਤੀ। ਇਸ ਸਭਾ ਦੇ ਪ੍ਰਧਾਨ ਹਰਵਿੰਦਰ ਸਿੰਘ, ਸੱਕਤਰ ਹਰਪ੍ਰੀਤ ਸਿੰਘ ਪਿੱਪਲੀਆਂ ਨੇ ਪਹੁੰਚੇ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਮਾਰਕਫੈਡ ਸੀਨੀਅਰ ਬ੍ਰਾਂਚ ਅਫਸਰ ਹਰਪਾਲ ਸਿੰਘ ਨੇ ਵੀ ਕਿਸਾਨਾਂ ਨੂੰ ਵੱਖ ਵੱਖ ਸਰਕਾਰੀ ਸਕੀਮਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਮੂੰਗੀ, ਮੱਕੀ, ਘਰ ਵਿੱਚ ਪਸ਼ੂ ਧਨ ਬਾਰੇ, ਮਾਰਕਫੈਡ ਦੇ ਪ੍ਰੋਡਕਟਸ ਬਾਰੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਪਰਾਲੀ ਨੂੰ ਸਾੜਨ ਦੇ ਲਾਭ ਤੇ ਹਾਨੀਆਂ ਬਾਰੇ ਦੱਸਿਆ। ਇਸ ਮੌਕੇ ਕੋਆਪ੍ਰਟਿਵ ਸੁਸਾਇਟੀ ਦੇ ਸੰਜੀਵ ਕੁਮਾਰ ਨੇ ਸਿਰਕਤ ਕੀਤੀ। ਆਖੀਰ ਵਿੱਚ 15 ਅਗਸਤ ਨੂੰ ਬੜੀ ਧੂਮ ਧਾਮ ਅਤੇ ਖੁਸ਼ੀਆਂ ਭਰਿਆ ਬਨਾਉਣ ਦਾ ਸੱਦਾ ਦਿੱਤਾ ਗਿਆ।
ਫੋਟੋ : ਬੁਢਲਾਡਾ — ਬਰੇ੍ਹ ਵਿਖੇ 75ਵਾਂ ਅਜ਼ਾਦੀ ਦਾ ਅਮ੍ਰਿਤ ਦਿਹਾੜੇ ਮਨਾਉਣ ਮੌਕੇ ਸੰਬੋਧਨ ਕਰਦੇ ਹੋਏ।
Post a Comment