ਬਰੇਟਾ 5 ਅਗਸਤ (ਰੀਤਵਾਲ) ਚੁਗਲੀ ਦੇ ਸ਼ੱਕ ਚ ਨੌਕਰੀ ਗਵਾ ਚੁੱਕੇ ਸਾਥੀ ਨੂੰ ਅਗਵਾਹ ਮਾਮਲੇ ‘ਚ ਕੰਡਕਟਰ ਦੀ ਮਿਲੀ ਲਾਸ਼ ਨੇੜੇ ਲੰਘਦੀ ਭਾਖੜਾ ਵਿੱਚੋਂ ਬਰਾਮਦ ਕਰ ਲਈ ਗਈ ਹੈ। ਜਿਸ ਦੀ ਪੁਸ਼ਟੀ ਪੁਲਿਸ ਵੱਲੋਂ ਕੀਤੀ ਜਾ ਚੁੱਕੀ ਹੈ। ਵਰਣਨਯੋਗ ਹੈ ਕਿ ਚੁਗਲੀ ਦੇ ਸ਼ੱਕ ਚ ਨੌਕਰੀ ਗਵਾ ਚੁੱਕੇ ਕੰਡਕਟਰ ਨੇ ਆਪਣੇ ਸਾਥੀ ਕੰਡਕਟਰ ਨੂੰ ਜਾਨੋ ਮਾਰਨ ਦੀ ਧਮਕੀਆਂ ਦੇਣ ਉਪਰੰਤ ਸ਼ਰਾਬ ਦਾ ਲਾਲਚ ਦੇ ਕੇ ਘਰੋ ਅਗਵਾਹ ਕਰ ਕੇ ਲੈ ਗਿਆ ਸੀ।

 ਐਸ ਐਚ ਓ ਬਰੇਟਾ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਕੁਲਰੀਆਂ ਚੌਂਕੀ ਚ ਸਾਧੂ ਰਾਮ ਵਾਸੀ ਕੁਲਰੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਹੈ ਕਿ ਉਸਦਾ ਲੜਕਾ ਜਗਸੀਰ ਰਾਮ (35) ਜੋ ਬੁਢਲਾਡਾ ਦੇ ਪ੍ਰਾਈਵੇਟ ਸਕੂਲ  ‘ਚ ਬਤੌਰ ਕੰਡਕਟਰ ਦਾ ਕੰਮ ਕਰਦਾ ਸੀ ਅਤੇ ਉਸਦੇ ਨਾਲ ਹੀ ਜਗਦੇਵ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਕੁਲਰੀਆਂ ਉਸੇ ਸਕੂਲ ਚ ਕੰਡਕਟਰ ਦਾ ਕੰਮ ਕਰਦਾ ਸੀ ਪ੍ਰੰਤ¨ ਕੁਝ ਕਾਰਨਾਂ ਕਰਕੇ ਪ੍ਰਬੰਧਕ ਕਮੇਟੀ ਨੇ ਜਗਦੇਵ ਸਿੰਘ ਨੂੰ ਸਕੂਲ ਵਿੱਚੋਂ ਹਟਾ ਦਿੱਤਾ ਗਿਆ ਸੀ। ਜਿਸ ਦਾ ਸ਼ੱਕ ਮੇਰੇ ਲੜਕੇ ਜਗਸੀਰ ਰਾਮ ਤੇ ਕਰਦਾ ਸੀ । ਜਗਦੇਵ ਸਿੰਘ ਉਸਦੇ ਪੁੱਤਰ ਜਗਸੀਰ ਰਾਮ ਨੂੰ ਜਾਨੋ ਮਾਰਨ ਦੀ ਧਮਕੀ ਦੇ ਕੇ ਗਿਆ ਸੀ ਕਿਓਂਕਿ ਉਸਦੇ ਖਿਲਾਫ ਸਕੂਲ ਵਿੱਚ ਚੁਗਲੀ ਕੀਤੀ ਹੈ। ਤੇਰੇ ਕਾਰਨ ਮੇਰੀ ਨੌਕਰੀ ਗਈ ਹੈ । ਜਿਸ ਦਾ ਬਦਲਾ ਮੈਂ ਜਰੂਰ ਲਵਾਂਗਾ। ਜਿਸ ਕਾਰਨ ਮੈਂ ਆਪਣੇ ਪੁੱਤਰ ਨੂੰ ਜਗਦੇਵ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਪ੍ਰੰਤੂ 3 ਅਗਸਤ ਨੂੰ ਵਕਤ ਸ਼ਾਮ 6/7 ਵਜੇ ਜਗਦੇਵ ਸਿੰਘ ਆਪਣੇ ਮੋਟਰ ਸਾਈਕਲ ਤੇ ਸਾਡੇ ਘਰ ਅੱਗੋਂ ਮੇਰੇ ਪੁੱਤਰ ਨੂੰ ਸ਼ਰਾਬ ਪੀਣ ਦੇ ਬਹਾਨੇ ਨਾਲ ਅਗਵਾ ਕਰਕੇਲੈ ਗਿਆ। ਜਿਸ ਦੀ ਕੁਝ ਘੰਟਿਆਂ ਬਾਅਦ ਪੁਲਿਸ ਨੇ ਨੇੜਿਓ ਲੰਘਦੀ ਭਾਖੜਾ ਵਿੱਚੋਂ ਲਾਸ਼ ਬਰਾਮਦ ਕਰ ਲਈ ਗਈ ਹੈ। ਪੁਲਿਸ ਨੇ ਉਪਰੋਕਤ ਪਿਤਾ ਦੇ ਬਿਆਨ ਤੇ ਜਗਦੇਵ ਸਿੰਘ ਦੇ ਖਿਲਾਫ ਧਾਰਾ 364 ਆਈ. ਪੀ. ਸੀ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਹੁਣ ਜੁਰਮ ‘ਚ ਵਾਧਾ ਕਰਦਿਆਂ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੈਪਸ਼ਨ : ਮ੍ਰਿਤਕ ਦੀ ਪੁਰਾਣੀ ਤਸਵੀਰ

Post a Comment

Previous Post Next Post