ਬੁਢਲਾਡਾ 4 ਅਗਸਤ (ਸਰਦਾਨਾ)  ਆਜ਼ਾਦੀ ਦੇ 75 ਸਾਲਾਂ ਨੂੰ ਸਮਰਪਿਤ ਪ੍ਰਾਇਮਰੀ ਸਕੂਲਾਂ ਦੇ ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲਿਆਂ ਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੀਤਸਰ ਦੇ ਬੱਚਿਆਂ ਦੀ ਕਾਰਗੁਜ਼ਾਰੀ ਬਹੁਤ ਸ਼ਾਨਦਾਰ ਰਹੀ। ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਵੱਖ ਵੱਖ ਵਿਧਾਵਾਂ ਵਿਚ 11 ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ। ਜੀਤਸਰ ਸਕੂਲ ਦੇ ਵਿਦਿਆਰਥੀਆਂ ਵੱਲੋਂ ਆਜ਼ਾਦੀ ਸਬੰਧੀ ਸਕਿੱਟ,  ਕੋਰੀਓਗ੍ਰਾਫੀ ਅਤੇ ਕਵਿਤਾ ਗਾਇਨ ਮੁਕਾਬਲੇ ਵਿੱਚ ਹਿੱਸਾ ਲਿਆ ਗਿਆ। ਇਨ੍ਹਾਂ ਸਖ਼ਤ ਮੁਕਾਬਲਿਆਂ ਵਿੱਚੋਂ ਜੀਤਸਰ ਦੇ ਬੱਚਿਆਂ ਨੇ ਸਕਿੱਟ ਵਿੱਚ ਪਹਿਲਾ ਸਥਾਨ, ਕਵਿਤਾ ਗਾਣ ਵਿੱਚ ਦੂਸਰਾ ਅਤੇ ਕੋਰੀਓਗ੍ਰਾਫੀ ਵਿੱਚ ਤੀਸਰਾ  ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਖੀਵਾ ਕਲਾਂ ਦਾ ਵਿਦਿਆਰਥੀ ਅਵਤਾਰ ਸਿੰਘ ਨੇ ਕੌਲਾਜ ਮੇਕਿੰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਅੱਗੇ ਹੋਣ ਵਾਲੇ ਸਟੇਟ ਪੱਧਰੀ  ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਬੁਢਲਾਡਾ ਬਲਾਕ ਵਿੱਚੋਂ ਸਿਰਫ ਦੋਨੋਂ ਪ੍ਰਾਇਮਰੀ ਸਕੂਲ ਹਨ।  ਇਸ ਮੌਕੇ ਤੇ ਸਕੂਲ ਮੁਖੀ ਸਤਪਾਲ ਸਿੰਘ ਅਤੇ ਗਾਈਡ ਅਧਿਆਪਕ ਰਣਜੀਤ ਸਿੰਘ ਬਰ੍ਹੇ ਨੇ ਦੱਸਿਆ ਕਿ ਇਹ ਪ੍ਰਾਪਤੀਆਂ  ਵਿਦਿਆਰਥੀਆਂ ਅਤੇ ਸਮੁੱਚੇ ਸਟਾਫ ਦੀ ਮਿਹਨਤ ਅਤੇ ਲਗਨ ਦਾ ਨਤੀਜਾ ਹੈ । ਇਸ ਮੌਕੇ ਤੇ ਕਮੇਟੀ ਚੇਅਰਮੈਨ ਕੁਲਵੰਤ ਸਿੰਘ ਸਮੂਹ ਸਟਾਫ ਹਰਜਿੰਦਰ ਸਿੰਘ, ਮਨਪ੍ਰੀਤ ਕੌਰ ਅਤੇ ਮਨਦੀਪ ਕੌਰ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ।

ਫੋਟੋ : ਬੁਢਲਾਡਾ — ਮੁਕਾਬਲਿਆਂ ਵਿੱਚ ਜੀਤਸਰ ਦੇ ਜੈਤੂ ਵਿਦਿਆਰਥੀ ਨੂੰ ਸਨਮਾਣਿਤ ਕਰਦੇ ਹੋਏ

Post a Comment

Previous Post Next Post