ਬੁਢਲਾਡਾ 4 ਅਗਸਤ (ਸਰਦਾਨਾ) ਸਥਾਨਕ ਸਿਟੀ ਪੁਲਿਸ ਵੱਲੋਂ ਅੱਜ਼ ਨਸ਼ਿਆ ਦੇ ਖਿਲਾਫ ਮੁਹਿੰਮ ਅਧੀਨ ਵੱਡੀ ਤਦਾਦ ਵਿੱਚ ਨਸ਼ੀਲੀਆਂ ਗੋਲੀਆਂ ਦੀ ਖੇਪ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਐਸ.ਐਚ.ਓ. ਸਿਟੀ ਕਰਮਜੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਨੇੜੇ ਬ੍ਰਿਧ ਆਸ਼ਰਮ ਦੇ ਨਜਦੀਕ ਸ਼ੱਕੀ ਹਾਲਾਤ ਵਿੱਚ ਘੁੰਮ ਰਹੇ 3 ਵਿਅਕਤੀ ਦੀ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਤੈਲਾਸ਼ੀ ਲਈ ਤਾਂ ਉਨ੍ਹਾਂ ਪਾਸੋ 4800 ਗੋਲੀਆਂ ਬਰਾਮਦ ਹੋਈਆਂ। ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਹਿਚਾਣ ਸੁਖਪਾਲ ਸਿੰਘ ਪਿੰਡ ਭਾਗੀਬਾਂਦਰ, ਅਮਨਦੀਪ ਸਿੰਘ ਪਿੰਡ ਮਾਹੀ ਨੰਗਲ, ਆਕਾਸ਼ਦੀਪ ਸਿੰਘ ਪਿੰਡ ਨੱਤ ਵਜੋਂ ਹੋਈ। ਜਿਨ੍ਹਾਂ ਕੋਲੋ 4000 ਗੋਲੀ ਐਲਪਾਜੋਲ, 800 ਗੋਲੀ ਟਰਾਮਾਡੋਲ ਬਰਾਮਦ ਕੀਤੀ। ਉਨ੍ਹਾਂ ਕਿਹਾ ਕਿ ਉਪਰੋਕਤ ਵਿਅਕਤੀਆਂ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ।

ਫੋਟੋ : ਬੁਢਲਾਡਾ : ਨਸ਼ੀਲੀਆਂ ਗੋਲੀਆਂ ਅਤੇ ਗ੍ਰਿਫਤਾਰ ਵਿਅਕਤੀ ਪੁਲਿਸ ਪਾਰਟੀ ਨਾਲ

Post a Comment

Previous Post Next Post