ਅਮਨਦੀਪ ਕੌਰ ਬਣੀ ਮਿਸ ਤੀਜ

ਬੁਢਲਾਡਾ 4 ਅਗਸਤ (ਸਰਦਾਨਾ) ਸਾਉਣ ਦਾ ਮਹੀਨਾ ਨੀ ਕਾਹਲੀ ਕਾਲੀ ਪੈਰ ਪੱਟ ਲੈ, ਤੀਆਂ ਲੱਗੀਆਂ ਪਿੱਪਲ ਦੀ ਛਾਵੇਂ ਦੇ ਬੈਨਰ ਹੇਠ  ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਅਹਿਮਦਪੁਰ ਡਾਇਟ ਵਿਖੇ ਅੱਜ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਡਾ. ਬੂਟਾ ਸਿੰਘ ਸੇਖੋਂ ਪ੍ਰਿੰਸੀਪਲ ਡਾਇਟ ਨੇ ਕੀਤੀ ।  ਪ੍ਰੋਗਰਾਮ ਦੇ ਕੋਆਰਡੀਨੇਟਰ ਸਰੋਜ ਰਾਣੀ ਲੈਕਚਰਾਰ ਇੰਗਲਿਸ਼ ਦੀ ਅਗਵਾਈ ਵਿੱਚ ਸਿਖਿਆਰਥਣਾਂ ਵੱਲੋਂ ਮਹਿੰਦੀ ਕੰਪੀਟੀਸ਼ਨ, ਬੋਲੀਆਂ ਦੇ ਮੁਕਾਬਲੇ ਵੀ ਕਰਵਾਏ ਗਏ। ਤਿਉੁਹਾਰ ਵਿਅਕਤੀ ਦੀ ਜ਼ਿੰਦਗੀ ਵਿੱਚ ਰੰਗ ਭਰਦੇ ਹਨ ਤੇ ਤਿਉਹਾਰਾਂ ਨੂੰ ਚਾਅ ਅਤੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ। ਪੰਜਾਬੀ ਸੱਭਿਆਚਾਰ, ਪੰਜਾਬ ਦੀਆਂ ਬੋਲੀਆਂ ਵਿੱਚ ਸਪਸ਼ਟ ਝਲਕਦਾ ਹੈ। ਤੀਆਂ ਮੇਲੇ ਦੋਰਾਨ ਕਰਵਾਏ ਮਹਿੰਦੀ ਮੁਕਾਬਲਿਆਂ ਵਿੱਚੋ ਪਹਿਲਾ ਸਥਾਨ ਖੁਸ਼ਪ੍ਰੀਤ ਕੌਰ, ਦੂਜਾ ਸਥਾਨ ਜਾਗ੍ਰਤੀ ਜੈਨ ਅਤੇ ਤੀਜਾ ਸਥਾਨ ਅਰਸ਼ਪ੍ਰੀਤ ਕੌਰ  ਨੇ  ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੱਜ ਦੇ ਦਿਨ ਮਿਸ ਤੀਜ ਅਮਨਦੀਪ ਕੌਰ, ਮਿਸ ਸਮਾਈਲ ਨਵਨੀਤ ਕੌਰ, ਮਿਸ ਪੰਜਾਬਣ ਅਰਸ਼ਪ੍ਰੀਤ ਕੌਰ ਚੁਣੀਆਂ ਗਈਆਂ ਇਸ ਪ੍ਰੋਗਰਾਮ ਦੀ ਜੱਜਮੈਂਟ ਬਿਮਲ ਰਾਣੀ ਹਿੰਦੀ ਮਿਸਟ੍ਰੈਸ, ਅਮਨਦੀਪ ਕੌਰ ਪੰਜਾਬੀ ਮਿਸਟ੍ਰੈਸ ਸਰਕਾਰੀ ਹਾਈ ਸਕੂਲ ਅਹਿਮਦਪੁਰ ਅਤੇ ਜਤਿੰਦਰ ਕੌਰ ਸੇਖੋਂ ਪੰਜਾਬੀ ਮਿਸਟ੍ਰੈਸ ਸਹਸ ਬੋੜਾਵਾਲ ਨੇ ਕੀਤੀ। ਇਸ ਮੌਕੇ ਤੇ ਗਿਆਨਦੀਪ ਸਿੰਘ ਲੈਕਚਰਾਰ ਪੰਜਾਬੀ, ਸਤਨਾਮ ਸਿੰਘ ਡੀ ਪੀ ਈ, ਬਲਤੇਜ ਸਿੰਘ ਆਰਟ ਐਂਡ ਕਰਾਫਟ, ਸ਼ਮਸ਼ੇਰ ਸਿੰਘ ਜੂਨੀਅਰ ਸਹਾਇਕ, ਗਗਨਦੀਪ ਸ਼ਰਮਾ ਸਹਾਇਕ, ਹਰਜਿੰਦਰ ਸਿੰਘ ਵਿਰਦੀ ਹੈੱਡਮਾਸਟਰ, ਬਲਬੀਰ ਸਿੰਘ, ਮਨਪ੍ਰੀਤ ਸਿੰਘ ਅਤੇ ਸੁਸ਼ੀਲ ਕੁਮਾਰ ਹਾਜ਼ਰ ਸਨ। ਸਟੇਜ ਦਾ ਸੰਚਾਲਨ ਸਿਖਿਆਰਥਣ ਮਿਸ ਪੂਜਾ ਅਤੇ ਮਿਸ ਪ੍ਰੇਰਨਾ ਨੇ ਬਾਖ਼ੂਬੀ ਨਿਭਾਇਆ  ।

ਫੋਟੋ : ਬੁਢਲਾਡਾ— ਅਹਿਮਦਪੁਰ ਡਾਇਟ ਚ ਤੀਆਂ ਦੌਰਾਨ ਮੁਟਿਆਰਾਂ ਅਤੇ ਔਰਤਾਂ।

Post a Comment

Previous Post Next Post