ਬੁਢਲਾਡਾ 3 ਅਗਸਤ ( ਪੰਕਜ ) ਨੰਬਰਦਾਰਾ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ ਬਲਾਕ ਪ੍ਰਧਾਨ ਬਿੱਕਰ ਸਿੰਘ ਹਸਨਪੁਰ ਦੀ ਅਗਵਾਈ ਹੇਠ ਹੋਈ।  ਜਿਸ ਮੌਕੇ ਬੋਲਦਿਆ  ਜਿਲ੍ਹਾ ਪ੍ਰਧਾਨ ਅਮ੍ਰਿਤਪਾਲ ਸਿੰਘ ਗੁਰਨੇ ਨੇ ਕਿਹਾ ਕਿ ਪਿਛਲੇ 5ੑ7  ਮਹੀਨਿਆਂ ਤੋਂ ਨੰਬਰਦਾਰਾ ਦਾ ਮਾਣਭੱਤਾ ਬਕਾਇਆਂ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜਿਸ ਕਾਰਨ ਉਨ੍ਹਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੀਟਿੰਗ ਵਿਚ ਐਲਾਨ ਕਿੱਤਾ ਗਿਆ ਕਿ  ਅਗਰ ਰਹਿੰਦਾ ਮਾਣਭੱਤਾ ਇੱਕ ਹਫਤੇ ਦੇ ਅੰਦਰ ਖਾਤਿਆਂ ਵਿਚ ਨਹੀ ਪਾਇਆ ਜਾਂਦਾ ਤਾ 8 ਅਗਸਤ ਤੋਂ ਐਸ ਡੀ ਐਮ ਦਫਤਰ ਦੇ ਬਾਹਰ ਸਵੇਰੇ 10 ਤੋਂ 1 ਵਜੇ ਤੱਕ ਰੋਸ ਧਰਨਾ ਦਿੱਤਾ ਜਾਵੇਗਾ। ਜਿਸ ਦੀ ਜਿਮੇਵਾਰੀ ਸਥਾਨਕ ਪ੍ਰਸ਼ਾਸ਼ਨ ਦੀ ਹੋਵੇਗੀ। ਉਹਨਾਂ ਇਹ ਵੀ ਮੰਗ ਕੀਤੀ ਕਿ ਨੰਬਰਦਾਰਾ ਦੇ ਪਰਿਵਾਰ ਦਾ ਬੀਮਾ, ਟੋਲ ਪਲਾਜਾ ਤੇ ਛੋਟ ਹਰਿਆਣਾ ਸਰਕਾਰ ਦੀ ਤਰਜ ਦੇ ਕੀਤੀ ਜਾਵੇ। ਇਸ ਮੌਕੇ ਤੇ ਨੰਬਰਦਾਰ ਨਿਰਮਲ ਸਿੰਘ ਸੰਘਰੇੜੀ, ਬਲਵਿੰਦਰ ਸਿੰਘ ਟੋਡਰਪੁਰ, ਦਰਸ਼ਨ ਸਿੰਘ ਚੱਕਅਲੀਸ਼ੇਰ, ਛੋਟਾ ਸਿੰਘ ਚੱਕਅਲੀਸ਼ੇਰ, ਦਰਸ਼ਨ ਸਿੰਘ ਬੋਹਾ, ਬਲਦੇਵ ਸਿੰਘ ਬੋਹਾ, ਸੁਖਪਾਲ ਸਿੰਘ ਚੱਕਅਲੀਸ਼ੇਰ, ਜਗਤਾਰ ਸਿੰਘ ਭਾਦੜਾ, ਜਸਵੰਤ ਸਿੰਘ ਬੀਰੋਕੇ ਕਲਾ, ਰਾਮ ਸਿੰਘ  ਬੀਰੋਕੇ ਕਲਾ ਆਦਿ ਹਾਜਰ ਸਨ।

Post a Comment

Previous Post Next Post