ਬੁਢਲਾਡਾ 3 ਅਗਸਤ (ਪੰਕਜ ) ਸਥਾਨਕ ਸਿਟੀ ਪੁਲਿਸ ਵੱਲੋਂ ਦੌਰਾਨੇ ਗਸ਼ਤ ਨੇੜੇ ਕਲੀਪੁਰ ਫਾਟਕ ਦੇ ਨਜਦੀਕ ਇੱਕ ਕਾਰ ਦੀ ਚੈਕਿੰਗ ਦੌਰਾਨ ਵੱਡੀ ਤਦਾਦ ਵਿੱਚ ਹੀਰੋਇਨ ਬਰਾਮਦ ਕਰਨ ਦਾ ਸਮਾਚਾਰ ਮਿਲਿਆ ਹੈ। ਅਡੀਸ਼ਨਲ ਐਸ.ਐਚ.ਓ. ਸਿਟੀ ਕਰਮ ਸਿੰਘ ਨੇ ਦੱਸਿਆ ਕਿ ਦੌਰਾਨੇ ਗਸ਼ਤ ਸਹਾਇਕ ਥਾਣੇਦਾਰ ਭੋਲਾ ਸਿੰਘ ਨੇ ਕਲੀਪੁਰ ਫਾਟਕ ਦੇ ਨਜਦੀਕ ਇੱਕ ਕਰੂਜਾ ਕਾਰ ਨੂੰ ਰੋਕ ਕੇ ਤੈਲਾਸ਼ੀ ਲਈ ਤਾਂ 4 ਵਿਅਕਤੀ ਮਨਦੀਪ ਮੋਨੂੰ, ਰਵਨੀਤ ਬੀਨੂ, ਰਾਜਵਿੰਦਰ ਰਾਜੂ ਅਤੇ ਸਾਹਿਲ ਤੋਂ 40 ਗ੍ਰਾਮ ਹੀਰੋਇਨ ਬਰਾਮਦ ਹੋਈ। ਜਿਨ੍ਹਾਂ ਦੇ ਖਿਲਾਫ ਐਨ ਡੀ ਪੀ ਸੀ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Post a Comment

Previous Post Next Post