ਬਰੇਟਾ 3 ਅਗਸਤ (ਰੀਤਵਾਲ) ਸਥਾਨਕ ਖੇਤਰ ਵਿੱਚ ਗਊਆਂ ‘ਚ ਲੰਪੀਸਕਿਨ ਡਜੀਜ ਨਾਮਕ ਚਮੜੀ ਦੇ ਰੋਗ ਲਗਾਤਾਰ

ਵੱਧਦਾ ਜਾ ਰਿਹਾ ਹੈ। ਜੋ ਚਿੰਤਾ ਦਾ ਵਿਸ਼ਾ ਹੈ। ਕ੍ਰਿਸਨਾ ਗਊਸਾਲਾ ਪ੍ਰਬੰਧਕ ਕਮੇਟੀ ਬਰੇਟਾ ਦੇ

ਮੈਂਬਰ ਨੀਲ ਕਮਲ ਤੇ ਰਾਮਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਥੇ 100 ਗਊਆਂ ਦੇ 13 ਵਾਰਡ

ਬਣਾਏ ਹੋਏ ਹਨ। ਹਰੇਕ ਵਾਰਡ ਚੋ ਕਰੀਬ ਦੋ ਤਿੰਨ ਗਾਵਾਂ ‘ਚ ਇਹ ਚਮੜੀ ਦਾ ਦੇਖਿਆ ਗਿਆ। ਜਿਸ ਦੇ ਇਲਾਜ

ਦੇ ਲਈ ਅੱਜ ਡਾਕਟਰ ਰੁਪਿੰਦਰ ਕੁਮਾਰ ਦੀ ਅਗਵਾਈ ਹੇਠ ਗਾਵਾਂ ਦਾ ਚੈੱਕ ਅੱਪ ਕਰਵਾਇਆ ਗਿਆ ਤਾਂ

ਉਨ੍ਹਾਂ ਕਿਹਾ ਕਿ ਉਨ੍ਹਾਂ ਲੰਪੀਸਕਿਨ ਡਾਜੀਜ ਨਾਮ ਦੀ ਬਿਮਾਰੀ ਦੀ ਪੁਸ਼ਟੀ ਕਰਦਿਆਂ ਇਸਦੀ ਰੋਕਥਾਮ ਕਰਨ

ਦੇ ਉਪਾਅ ਦੱਸੇ। ਉਨ੍ਹਾਂ ਕਿਹਾ ਕਿ ਇਹ ਬੀਮਾਰੀ ਮੱਛਰਾਂ ਦੇ ਫੈਲਣ ਕਾਰਨ ਵੱਧਦੀ ਹੈ। ਉਨ੍ਹਾਂ

ਮੱਛਰਾਂ ਨੂੰ ਮਾਰਨ ਲਈ ਛਿੜਕਾਵ ਕਰਾਉਣ ਦੀ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਰੰਘੜਿਆਲ ਬਲਾਕ ਦੇ

3 ਪਿੰਡਾਂ ਦਾ ਸਰਵੇਖਣ ਕਰਨ ਤੇ 5 ਗਊਆਂ ਵਿੱਚ ਇਸ ਬੀਮਾਰੀ ਦੇ ਲੱਛਣ ਦੇਖਣ ਨੂੰ ਮਿਲੇ। ਐਸ.ਐਮ.ਓ.

ਬੁਢਲਾਡਾ (ਪਸ਼ੂ ਹਸਪਤਾਲ) ਡਾ. ਰਾਜੇਸ਼ ਜਿੰਦਲ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਇਹ ਲੰਪੀਸਕਿਨ

ਡਾਜੀਜ ਨਾਮ ਦੀ ਚਮੜੀ ਦੀ ਬਿਮਾਰੀ ਹੈ । ਜੋਂ ਬਾਰਿਸ਼ ਦੇ ਦਿਨਾਂ ‘ਚ ਮੱਛਰਾਂ ਦੇ ਫੈਲਣ ਕਾਰਨ ਪਸ਼ੂਆਂ ਚ

ਪਾਈ ਜਾਂਦੀ ਹੈ। ਜਿਸ ਕਾਰਨ ਗਾਵਾਂ ਨੂੰ ਬੁਖਾਰ, ਚਮੜੀ ਤੇ ਤੱਫੜ ਜਾਂ ਉਨ੍ਹਾਂ ਦੇ ਭੁੱਖ ਘਟਾਉਣ ਤੇ

ਕਾਫੀ ਅਸਰ ਪਾਉਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਬੀਮਾਰੀ ਨਾਲ ਪਸ਼ੂ ਧਨ ਨੂੰ ਕੋਈ ਖਤਰਾ ਨਹੀਂ ਹੈ ।

ਇਹ ਬੀਮਾਰੀ ਕੁਝ ਦਿਨਾਂ ਅੰਦਰ ਠੀਕ ਹੋ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਬੀਮਾਰੀ ਨਾਲ

ਪੀੜ੍ਹਤ ਪਸ਼ੂ ਦਾ ਦੁੱਧ ਉਬਾਲ ਕੇ ਪੀਣ ਨਾਲ ਮਨੁੱਖੀ ਜਿੰਦਗੀ ਤੇ ਕੋਈ ਅਸਰ ਨਹੀਂ ਹੋਵੇਗਾ। ਉਨ੍ਹਾਂ

ਦੱਸਿਆ ਕਿ ਹੁਣ ਤੱਕ ਸ਼ੱਕ ਦੇ ਆਧਾਰ ਵਾਲੇ 100 ਦੇ ਕਰੀਬ ਪਸ਼ੂਆਂ ਦੀ ਜਾਂਚ ਕੀਤੀ ਗਈ ਹੈ । ਜਿਸ

ਸੰਬੰਧੀ ਵਿਭਾਗ ਨੂੰ ਜਾਣੂ ਕਰਵਾ ਦਿੱਤਾ ਹੈ। ਉਨ੍ਹਾਂ ਅਜਿਹੀ ਸਥਿਤੀ ਵਿੱਚ ਪਸ਼ੂਆਂ ਲਈ ਉਹ ਗੋਟਪੋਕਸ

ਵੈਕਸੀਨ ਲਗਾਉਣ ਦੀ ਸਲਾਹ ਦਿੱਤੀ। ਕਮੇਟੀ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਬੀਮਾਰੀ ਦੀ

ਰੋਕਥਾਮ ਲਈ ਠੋਸ ਕਦਮ ਚੁੱਕੇ ਜਾਣ ਅਤੇ ਗਊਸ਼ਾਲਾਵਾਂ ਅੰਦਰ ਵਿਸ਼ੇਸ਼ ਟੀਕਾਕਰਨ ਅਤੇ ਚੈਕਅੱਪ ਕੈਂਪ

ਲਗਾਏ ਜਾਣ ਤਾਂ ਜੋ ਇਸ ਵੱਧ ਰਹੀ ਬੀਮਾਰੀ ਨੂੰ ਰੋਕਿਆ ਜਾ ਸਕੇ।

Post a Comment

Previous Post Next Post