ਬੋਹਾ/ਬੁਢਲਾਡਾ 3 ਅਗਸਤ (ਅਮਨ ਮਹਿਤਾ) ਜਿਲ੍ਹਾ ਰਾਇਫਲ ਐਸੋਸੀਏਸ਼ਨ ਵੱਲੋਂ ਤਿੰਨ ਰੋਜਾ 26ਵੀਂ

ਰਾਈਫਲ ਸ਼ੂਟਿੰਗ ਚੈਪੀਅਨਸ਼ਿਪ ਕਰਵਾਈ ਗਈ। ਜਿਸ ਵਿੱਚ 100 ਦੇ ਕਰੀਬ ਸ਼ੂਟਰਾਂ ਨੇ ਭਾਗ ਲਿਆ। ਜਿਸ ਵਿੱਚ

ਲੜਕੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਚੈਪੀਅਨਸ਼ਿਪ ਚ ਸੀਨੀਅਰ ਰਾਈਫਲ ਐਨ ਆਰ ਮੈਨ ਚ ਯਾਦਵਿੰਦਰ

ਸਿੰਘ, ਜੂਨੀਅਰ ਚ ਪਰਮਪ੍ਰੀਤ ਸਿੰਘ, ਯੂਥ ਮੈਨ ਚ ਪਰਮਪ੍ਰੀਤ, ਏਅਰ ਰਾਈਫਲ ਜੂਨੀਅਰ ਅਤੇ ਸਬ ਯੂਥ

ਲੜਕੀਆਂ ਚ ਹਰਸਿਮਰਤ ਕੌਰ, ਜੂਨੀਅਰ ਮੈਨ ਹਰਕੀਰਤ ਸਿੰਘ, ਏਅਰ ਪਿਸ਼ਟਲ ਸੀਨੀਅਰ ਮੈਨ ਮਨਪ੍ਰੀਤ ਸਿੰਘ, ਯੂਥ

ਮੈਨ ਪਿਸ਼ਟਲ ਕਮਲ ਅਵਤਾਰ, ਸਬ ਯੂਥ ਪਿਸ਼ਟਲ ਚ ਵਿਪੁਲ, ਸੀਨੀਅਰ ਮੈਨ ਪਿਸ਼ਟਲ ਅਤੇ ਜੂਨੀਅਰ ਮੈਨ ਚ ਵਿਕਰਮਜੀਤ

ਸਿੰਘ, ਏਅਰ ਰਾਈਫਲ ਜੂਨੀਅਰ ਲੜਕੀਆਂ ਚ ਯਸ਼ੂਮਨੀ, ਸੀਨੀਅਰ ਲੜਕੀਆਂ ਚ ਜਯੋਤੀ ਸ਼ਰਮਾਂ, ਜੂਨੀਅਰ ਲੜਕੀਆਂ ਚ

ਬਖਸ਼ਦੀਪ ਕੌਰ, ਸਬ ਜੂਨੀਅਰ ਲੜਕੀਆਂ ਚ ਹਰਮਨਪ੍ਰੀਤ ਕੌਰ, ਏਅਰ ਪਿਸ਼ਟਲ ਸੀਨੀਅਰ ਲੜਕੀਆਂ ਚ ਪ੍ਰਦੀਪ ਕੌਰ,

ਜੂਨੀਅਰ ਚ ਵੀਰਪਾਲ ਕੋਰ, ਏਅਰ ਰਾਈਫਲ ਮਾਸ਼ਟਰ ਯਾਦਵਿੰਦਰ ਸਿੰਘ, ਏਅਰ ਪਿਸ਼ਟਲ ਮਾਸ਼ਟਰ ਕੁਲਦੀਪ ਸਿੰਘ,

ਏਅਰ ਪਿਸ਼ਟਲ ਲੜਕੀਆਂ ਕਰਮਜੀਤ ਕੌਰ ਪਹਿਲੇ ਸਥਾਨ ਤੇ ਰਹੀਆਂ। ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਐਨ

ਕੇ ਮਹਿਤਾ, ਜਰਨਲ ਸਕੱਤਰ ਸੁਰਿੰਦਰਪਾਲ ਸਿੰਘ, ਜੇ ਬੀ ਟੀ ਡਾਇਟ ਪ੍ਰਿੰਸੀਪਲ ਬੂਟਾ ਸਿੰਘ ਵੱਲੋਂ ਜੈਤੂਆਂ ਨੂੰ

ਵਧਾਈ ਦਿੰਦਿਆਂ ਮੈਡਲ ਪ੍ਰਦਾਨ ਕੀਤੇ ਗਏ। ਉਨ੍ਹਾਂ ਕਿਹਾ ਕਿ ਅੱਜ ਨੌਜਵਾਨ ਪੀੜ੍ਹੀ ਨਸ਼ਿਆ ਚ

ਗੁਲਤਾਨ ਹੋ ਰਹੀ ਹੈ। ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ

ਐਸੋਸੀਏਸ਼ਨ ਵੱਲੋਂ ਕਰਵਾਈ ਗਈ ਚੈਪੀਅਨਸ਼ਿਪ ਦੀ ਸ਼ਲਾਘਾ ਕਰਦਿਆਂ ਪ੍ਰਬੰਧਕਾਂ ਨੂੰ ਵਧਾਈ ਦਿੱਤੀ।

ਇਸ ਮੌਕੇ ਤੇ ਬਲਦੇਵ ਸਿੰਗਲਾ, ਸੰਜੀਵ ਵਿੱਕੀ, ਹਰਪ੍ਰੀਤ ਜਟਾਣਾ, ਪ੍ਰਵੇਜ ਅਖਤਰ, ਕੌਂਸਲਰ ਪ੍ਰੇਮ ਕੁਮਾਰ,

ਰਤਨ ਲਾਲ, ਬ¨ਟਾ ਸਿੰਘ, ਰਾਮ ਲਾਲ, ਕਰਮਜੀਤ ਕੌਰ, ਇੰਦਰਜੀਤ ਇੰਦ¨, ਹਰਭਜਨ ਸਿੰਘ, ਹਰਵਿੰਦਰ ਸਿੰਘ, ਰਣਵੀਰ

ਸਿੰਘ, ਰੋਹਿਤ ਮੰਗਲਾ, ਕੋਚ ਰਵਿੰਦਰ ਕੁਮਾਰ, ਕੋਚ ਗੁਰਚਰਨ ਸਿੰਘ, ਰਜਿੰਦਰ ਗਰਗ, ਜਸਪਾਲ ਗਰਗ ਜੱਸੀ ਆਦਿ

ਹਾਜਰ ਸਨ।

Post a Comment

Previous Post Next Post