ਬੁਢਲਾਡਾ 6 ਜੂਨ (ਪੰਕਜ ਸਰਦਾਨਾ ) 6635 ਅਧਿਆਪਕਾਂ ਦੀ ਭਰਤੀ ਦਾ ਸਾਰੀ ਪ੍ਰਤੀਕ੍ਰਿਆ ਪੂਰੀ ਹੋ ਚੁੱਕੀ ਹੈ ਸਰਕਾਰ ਤੁਰੰਤ ਨਿਯੁਕਤੀ ਪੱਤਰ ਦੇਵੇ ਇਹ ਸ਼ਬਦ ਅੱਜ ਇੱਥੇ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾਂ ਨੇ ਕਹੇ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਪ੍ਰਾਇਮਰੀ ਕਾਡਰ ਵਿੱਚ ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਨਾ ਹੋਣ ਕਾਰਨ ਵੱਡੀ ਪੱਧਰ ਤੇ ਪ੍ਰਾਇਮਰੀ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ ਜਿਸ ਨਾਲ ਬੱਚਿਆਂ ਦੀ ਪੜ੍ਹਾਈ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ। ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਆਗੂ ਜੋਗਿੰਦਰ ਸਿੰਘ ਲਾਲੀ ਟਾਹਲੀਆਂ ਨੇ ਦੱਸਿਆ ਕਿ ਬਹੁਤੀਆਂ ਭਰਤੀਆਂ ਅਦਾਲਤ ਵੱਲੋਂ ਜਾ ਤਾਂ ਕੈਂਸਲ ਕਰ ਦਿੰਦੀਆਂ ਹਨ ਜਾਂ ਅਦਾਲਤ ਵਿੱਚ ਵਿਚਾਰਨਯੋਗ ਹਨ।ਪਿਛਲੇ ਸਾਲਾਂ ਵਿੱਚ ਆਈਆ ਪੋਸਟਾ 2364 ਅਤੇ 8393 ਅਦਾਲਤ ਵੱਲੋਂ ਕੈਸਲ ਕਰ ਦਿੱਤੀਆਂ ਗਈਆਂ ਹਨ ਅਤੇ 6635 ਅਧਿਆਪਕਾਂ ਦੀ ਭਰਤੀ ਦੀ ਸਟੇਅ ਹੁਣ ਖਤਮ ਹੋ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਾਇਮਰੀ ਕਾਡਰ ਵਿੱਚ ਅਧਿਆਪਕਾਂ ਦੀ ਭਰਤੀ ਕਮੀ ਪੂਰੀ ਕੀਤੀ ਜਾਵੇ ਤਾਂ ਜੋ ਬੱਚਿਆਂ ਨੂੰ ਸਹੀ ਸਿੱਖਿਆ ਮਿਲ ਸਕੇ। ਉਨ੍ਹਾਂ ਕਿਹਾ ਕਿ 6635 ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਕਿਸ਼ਤੀ ਖ਼ਤਮ ਹੋ ਚੁੱਕੀ ਹੈ ਅਤੇ ਇਨ੍ਹਾਂ ਅਧਿਆਪਕਾਂ ਦੀ ਸਕਰੂਟਨੀ ਪੂਰੀ ਹੋ ਚੁੱਕੀ ਹੈ ਇਨ੍ਹਾਂ ਨੂੰ ਤੁਰੰਤ ਆਰਡਰ ਦਿੱਤੇ ਜਾਣ। ਇਸ ਮੌਕੇ ਤੇ ਜੱਥੇਬੰਦੀ ਦੇ ਸੂਬਾ ਪ੍ਰਧਾਨ ਜਸ਼ਨਦੀਪ ਕੁਲਾਣਾ ਨੇ ਸਰਕਾਰ ਤੋਂ ਜਲਦ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਮੰਗ ਕੀਤੀ।
Post a Comment