ਬੁਢਲਾਡਾ 7 ਜੂਨ (ਪੰਕਜ ਸਰਦਾਨਾ) ਸਥਾਨਕ ਸ਼੍ਰੀ ਗੁਰਦੁਆਰਾ ਸਾਹਿਬ ਇਲਾਕਾ ਬਾਰ੍ਹਾਂ ਦੀ ਪ੍ਰਬੰਧਕ ਕਮੇਟੀ ਦੀ ਚੋਣ ਚ ਗੁਰਦੀਪ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ। ਇਸ ਮੌਕੇ ਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਨਵ ਨਿਯੁਕਤ ਪ੍ਰਧਾਨ ਗੁਰਦੀਪ ਸਿੰਘ ਨੇ ਕਿਹਾ ਕਿ ਮੈਨੂੰ ਜੋ ਮਾਣ ਬਖਸ਼ਿਆ ਗਿਆ ਹੈ ਮੈਂ ਉਸ ਅਹੁੱਦੇ ਦੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਇਸ ਮੌਕੇ ਬਲਦੇਵ ਸਿੰਘ ਫੁੱਲੂਵਾਲਾ ਡੋਡ, ਸੋਹਣ ਸਿੰਘ ਕਲੀਪੁਰ, ਬਲਮ ਸਿੰਘ ਕੁਲੇਹਰੀ, ਨਾਇਬ ਸਿੰਘ ਕੁਲਹੇਰੀ, ਹਾਕਮ ਸਿੰਘ, ਜੱਸਲ ਸਿੰਘ, ਜਗਮੇਲ ਸਿੰਘ ਰੱਲੀ, ਜਗਵਿੰਦਰ ਸਿੰਘ ਚੱਕ ਭਾਈਕੇ, ਦਰਬਾਰਾ ਸਿੰਘ ਦੌਦੜਾ, ਬੰਤ ਸਿੰਘ ਕੁਲਾਣਾ, ਬਹਾਦਰ ਸਿੰਘ ਅਹਿਮਦਪੁਰ, ਭਗਤਾ ਸਿੰਘ ਦਰੀਆਪੁਰ, ਨਛੱਤਰ ਸਿੰਘ ਬੱਛੋਆਣਾ, ਸੰਪੂਰਨ ਸਿੰਘ ਦਾਤੇਵਾਸ, ਸਾਧੂ ਸਿੰਘ ਕੁਲਾਣਾ ਅਤੇ ਨਛੱਤਰ ਸਿੰਘ ਦਰੀਆਪੁਰ ਆਦਿ ਹਾਜਰ ਸਨ।
ਫੋਟੋ : ਬੁਢਲਾਡਾ— ਪ੍ਰਬੰਧਕ ਕਮੇਟੀ ਦੀ ਚੋਣ ਮੀਟਿੰਗ ਦੌਰਾਨ ਗੁਰਦੀਪ ਸਿੰਘ ਨੂੰ ਸਰੋਪਾ ਪਾ ਕੇ ਪ੍ਰਧਾਨ ਨਿਯੁਕਤ ਕਰਦੇ ਹੋਏ।
Post a Comment