ਬੋਹਾ 7 ਜੂਨ (ਪੰਕਜ ਸਰਦਾਨਾ) ਨੇੜਲੇ ਪਿੰਡ ਆਂਡਿਆਵਾਲੀ ਵਿਖੇ ਦਿਨ ਦਿਹਾੜੇ ਚੋਰਾਂ ਵੱਲੋਂ ਘਰ ਅੰਦਰ ਦਾਖਲ ਹੋ ਕੇ ਨਕਦੀ ਸਮੇਤ ਸੋਨਾ ਚੋਰੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਘਰ ਦੀ ਮਹਿਲਾ ਨੇ ਦੱਸਿਆ ਕਿ ਉਸਦਾ ਪਤੀ ਹਰਿਆਣਾ ਪੁਲਿਸ ਦਾ ਮੁਲਾਜਮ ਗੁਰਤੇਜ ਸਿੰਘ ਆਪਣੀ ਡਿਊਟੀ ਤੇ ਗਿਆ ਹੋਇਆ ਸੀ ਅਤੇ ਉਹ ਘਰ ਵਿੱਚ ਤਾਲਾ ਲਗਾ ਕੇ ਗੁਆਂਢ ਵਿੱਚ ਗਈ ਹੋਈ ਸੀ ਕਿ ਗਲੀ ਵਿੱਚ ਇੱਕ ਚਾਂਦਰਾ ਵੇਚਣ ਵਾਲਾ ਆਇਆ ਤਾਂ ਉਸਨੇ ਮੈਨੂੰ ਆਪਣੀਆਂ ਗੱਲਾਂ ਵਿੱਚ ਬਰਗਿਲਾਅ ਲਿਆ। ਦੂਸਰਾ ਵਿਅਕਤੀ ਪਿਛਲੇ ਪਾਸੋ ਘਰ ਅੰਦਰ ਦਾਖਲ ਹੋ ਕੇ ਅਲਮਾਰੀ ਦੀ ਫਰੋਲਾ ਫਰੋਲੀ ਕਰਕੇ 20 ਹਜਾਰ ਨਕਦੀ ਅਤੇ 2 ਤੋਲੇ ਸੋਨਾ ਲੈ ਗਿਆ। ਜਦੋਂ ਔਰਤ ਨੇ ਘਰ ਦਾ ਤਾਲਾ ਖੋਲ੍ਹ ਕੇ ਅੰਦਰ ਜਾ ਕੇ ਵੇਖਿਆ ਤਾਂ ਅਲਮਾਰੀ ਦਾ ਸਾਮਾਨ ਵਿਖਰਿਆ ਪਿਆ ਸੀ। ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਐਸ.ਐਚ.ਓ. ਬੋਹਾ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਫੋਟੋ : ਬੋਹਾ— ਚੋਰੀ ਸੰਬੰਧੀ ਮਹਿਲਾ ਜਾਣਕਾਰੀ ਦਿੰਦੇ ਹੋਏ ਅਤੇ ਖਿਲਰੀਆਂ ਅਲਮਾਰੀਆਂ ਦਾ ਸਾਮਾਨ।
Post a Comment