7 ਜੂਨ (ਪੰਕਜ ਸਰਦਾਨਾ) ਸੂਬਾ ਪੱਧਰੀ ਖੇਡ ਮੇਲਾ ਪੀ ਏ ਪੀ ਗਰਾਊਂਡ ਜਲੰਧਰ ਵਿਖੇ ਹੋਏ ਸਬ ਜੂਨੀਅਰ ਵੂਸ਼ੋ ਖੇਡ ਮੁਕਾਬਲੇ ਵਿੱਚ ਸੇਂਟ ਜੇਵੀਅਰ ਸਕੂਲ ਬੁਢਲਾਡਾ ਦੇ ਖਿਡਾਰੀ ਸਮੀਰ ਗੋਇਲ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ। ਜਿਸ ਦਾ ਅੱਜ ਬੁਢਲਾਡਾ ਵਿਖੇ ਪਹੁੰਚਣ ਤੇ ਸਕੂਲ ਪ੍ਰਬੰਧਕ ਕਮੇਟੀ ਅਤੇ ਸ਼ਹਿਰ ਦੇ ਲੋਕਾਂ ਵੱਲੋਂ ਜਿੱਥੇ ਭਰਮਾ ਸੁਆਗਤ ਕੀਤਾ ਗਿਆ ਉਥੇ ਚੇਅਰਮੈਨ ਸ. ਸੁਖਮਨਜੋਤ ਸਿੰਘ ਸਿੱਧੂ ਅਤੇ ਪ੍ਰਿੰਸੀਪਲ ਸ਼ਹਾਈਜੂ ਏਪਨ ਨੇ ਜੇਤੂ ਖਿਡਾਰੀ ਅਤੇ ਕੋਚ ਪ੍ਰਿਤਪਾਲ ਸਿੰਘ ਨੂੰ ਜਿੱਤ ਦੀ ਵਧਾਈ ਦਿੱਤੀ ਅਤੇ ਸਕੂਲ ਵੱਲੋਂ ਭਰੋਸਾ ਦਿੱਤਾ ਗਿਆ ਕਿ ਪੜ੍ਹਾਈ ਦੇ ਨਾਲ—ਨਾਲ ਖੇਡ ਮੁਕਾਬਲਿਆਂ ਵਿੱਚ ਸਕੂਲ ਭਾਗ ਲੈਂਦੇ ਰਹਿਣਗੇ। ਉਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਵਿੱਚ ਬੱਚਿਆਂ ਦੇ ਬੌਧਿਕ, ਸਰੀਰਕ ਅਤੇ ਮਾਨਸਿਕ ਵਿਕਾਸ ਲਈ ਉਨ੍ਹਾਂ ਵੱਲੋਂ ਦਿੱਤੇ ਜਾਂਦੇ ਸਹਿਯੋਗ ਕਾਰਨ ਹੀ ਬੱਚੇ ਹਰ ਵਰਗ ਵਿੱਚ ਬੁਲੰਦੀਆਂ ਛੋਹ ਰਹੇ ਹਨ।
Post a Comment