ਬੁਢਲਾਡਾ 11 ਜੂਨ (ਪੰਕਜ ਸਰਦਾਨਾ  ) ਸਥਾਨਕ ਪੀ ਆਰ ਟੀ ਸੀ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਇੱਕ ਅਹਿਮ ਮੀਟਿੰਗ ਸੱਦੀ ਗਈ। ਜਿਸ ਦੀ ਜਾਣਕਾਰੀ ਦਿੰਦਿਆਂ ਪ੍ਰਧਾਨ ਹਰਦੇਵ ਸਿੰਘ ਨੇ ਦੱਸਿਆ ਕਿ 2010 ਦਾ ਡੀ ਏ ਦੀਆਂ ਕਿਸ਼ਤਾਂ ਦਾ ਬਕਾਇਆ, ਸਰਵਿਸ ਲਾਭ ਦਾ ਬਕਾਇਆ, 2016 ਤਦੀ ਪੈਨਸ਼ਰ ਰਿਵਾਇਜ ਕਰਕੇ ਬਣਦਾ ਬਕਾਇਆ ਅਤੇ ਮੈਡੀਕਲ ਬਿੱਲਾਂ ਦੀ ਅਦਾਇਗੀ ਆਦਿ ਮੰਗਾਂ ਨੂੰ ਲੈ ਕੇ ਸਖਤ ਸ਼ਬਦਾਂ ਵਿੱਚ ਸਰਕਾਰ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਅਗਲੇ ਸੰਘਰਸ਼ ਲਈ ਰੂਪ ਰੇਖਾਂ ਤਿਆਰ ਕੀਤੀ ਗਈ।। ਇਸ ਮੌਕੇ ਸਰਕਾਰ ਖਿਲਾਫ ਨਾਅਰੇਬਾਜੀ ਕਰਦੇ ਹੋਏ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇੱਕ ਹਫਤੇ ਅੰਦਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਐਸੋਸੀਏਸ਼ਨ ਦੇ ਸਮੁੱਚੇ ਵਰਕਰਾਂ ਨੂੰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ। ਜਿਸ ਦੀ ਜਿੰਮੇਵਾਰ ਮੌਜੂਦਾਂ ਸਰਕਾਰ ਦੀ ਹੋਵੇਗੀ। ਇਸ ਮੌਕੇ ਜਨਰਲ ਸਕੱਤਰ ਰਘਵੀਰ ਸਿੰਘ ਖਡਿਆਲ, ਤਾਰਾ ਸਿੰਘ ਸੁਨਾਮ, ਰਾਮਪਾਲ ਸ਼ਰਮਾਂ, ਗੁਰਚਰਨ ਸਿੰਘ ਚੋਟੀਆਂ, ਸੁਖਦੇਵ ਸਿੰਘ ਜਖੇਪਲ, ਬਲਦੇਵ ਸਿੰਘ ਅਸਪਾਲ ਕਲਾਂ, ਬਿੱਕਰ ਸਿੰਘ ਰੱਤੀਆਂ, ਗਿਆਨ ਚੰਦ ਭੀਖੀ ਤੋਂ ਇਲਾਵਾ ਹੋਰ ਪੈਨਸ਼ਨਰਜ ਵੀ ਹਾਜਰ ਸਨ। 

Post a Comment

Previous Post Next Post