ਬੁਢਲਾਡਾ 17 ਜੂਨ (ਪੰਕਜ ਸਰਦਾਨਾ  ) ਗਲਵਾਨ ਘਾਟੀ ਦੇ ਸ਼ਹੀਦ ਵੀਰ ਚੱਕਰ ਵਿਜੇਤਾ ਗੁਰਤੇਜ ਸਿੰਘ ਦੀ ਸ਼ਹਾਦਤ ਦੀ ਸ਼ਹੀਦ ਦੀ ਕਹਾਣੀ ਦੇਸ਼ ਵਾਸੀਆਂ ਦੇਸ਼ ਪ੍ਰੇਮ ਦੀ ਭਾਵਨਾ ਜਾਗ੍ਰਿਤ ਕਰਨ ਵਾਲੀ ਹੈ। ਇਹ ਸ਼ਬਦ ਅੱਜ ਇੱਥੇ ਸ਼ਹੀਦ ਦੀ ਦੂਸਰੀ ਬਰਸੀ ਦੇ ਮੌਕੇ ਤੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਪਿੰਡ ਬੀਰੇਵਾਲਾ ਡੋਗਰਾ ਵਿਖੇ ਰਾਜ ਸਭਾ ਮੈਂਬਰ ਵਾਤਾਵਰਣ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲਾ ਨੇ ਕਹੇ। ਉਨ੍ਹਾਂ ਕਿਹਾ ਕਿ 23 ਸਾਲਾਂ ਦੀ ਉਮਰ ਵਿਚ ਗਲਵਾਨ ਘਾਟੀ ਵਿਚ ਸਾਲ 2020 ਵਿੱਚ 12 ਚੀਨੀ ਸੈਨਿਕਾਂ ਦਾ ਖਾਤਮਾ ਕਰਕੇ ਸ਼ਹਾਦਤ ਦੇਣ ਵਾਲਾ ਗੁਰਤੇਜ ਸਿੰਘ ਦੀ ਸ਼ਹਾਦਤ ਹਮੇਸ਼ਾ ਆਉਣ ਵਾਲੀ ਪੀੜ੍ਹੀ ਲਈ ਦੇਸ਼ ਪ੍ਰਤੀ ਭਾਵਨਾ ਦਾ ਸੁਨੇਹਾ ਦੇਵੇਗੀ। ਇਸ ਮੌਕੇ ਤੇ ਸ਼ਹੀਦ ਦੇ ਬੁੱਤ ਤੇ ਫੁੱਲਾਂ ਦਾ ਹਾਰ ਪਹਿਣਾ ਕੇ ਪਿੰਡ ਅੰਦਰ ਬੂਟੇ ਲਗਾਏ ਗਏ ਉਥੇ ਖੂਨਦਾਨ ਕੈਂਪ ਦਾ ਵੀ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਅੱਜ ਵਾਤਾਵਰਣ ਦੀ ਸੰਭਾਲ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਦਿਨੋ ਦਿਨ ਘੱਟ ਰਿਹਾ ਧਰਤੀ ਹੇਠਲਾ ਪਾਣੀ ਦਾ ਪੱਧਰ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਇਸ ਲਈ ਸਾਨੂੰ ਸਭ ਨੂੰ ਵਾਤਾਵਰਣ ਦੀ ਸੰਭਾਲ ਲਈ ਸੁਚੇਤ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਮਨੁੱਖ ਤੋਂ ਕੁਦਰਤੀ ਸੋਮੇ ਦੂਰ ਹੁੰਦੇ ਜਾ ਰਹੇ ਹਨ। ਲੋੜ ਹੈ ਇਸ ਦੀ ਸੰਭਾਲ ਦੀ। ਉਨ੍ਹਾਂ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗਲਵਾਨ ਘਾਟੀ ਦੇ ਸ਼ਹੀਦਾਂ ਦੀ ਯਾਦ ਨੂੰ ਤਾਜਾ ਕਰਦਿਆਂ ਵਾਤਾਵਰਣ ਦੀ ਸ਼ੁੱਧਤਾ ਅਤੇ ਪੀਣ ਵਾਲੇ ਪਾਣੀ ਦੀ ਬੱਚਤ ਲਈ ਪ੍ਰਣ ਲੈਣ। ਇਸ ਮੌਕੇ ਤੇ ਬੋਲਦਿਆਂ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਗਲਵਾਨ ਘਾਟੀ ਦੇ ਸ਼ਹੀਦ ਗੁਰਤੇਜ ਸਿੰਘ ਵੀਰ ਚੱਕਰ ਵਿਜੇਤਾ ਨੇ ਦੇਸ਼ ਦੀ ਆਨ ਅਤੇ ਸ਼ਾਨ ਲਈ ਦਿੱਤੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਤੇ ਸ਼ਹੀਦ ਗੁਰਤੇਜ ਸਿੰਘ ਦੇ ਪਿਤਾ ਵਿਰਸਾ ਸਿੰਘ, ਮਾਤਾ ਪ੍ਰਕਾਸ਼ ਕੌਰ, ਭਰਾ ਤ੍ਰਿਲੋਕ ਸਿੰਘ, ਗੁਰਪ੍ਰੀਤ ਸਿੰਘ ਸਮੂਹ ਪਰਿਵਾਰ ਵੱਲੋਂ ਸੰਤ ਬਲਵੀਰ ਸਿੰਘ ਸੀਚੇਵਾਲਾ ਨੂੰ ਸ਼ਹੀਦ ਦੀ ਯਾਦਗਾਰ ਫੋਟੋ ਭੇਂਟ ਕੀਤੀ ਗਈ। ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ। 

Post a Comment

Previous Post Next Post