ਬੁਢਲਾਡਾ/ਬਰੇਟਾ 16 ਜੂਨ (ਪੰਕਜ ਸਰਦਾਨਾ ) ਖੇਤ ਚ ਬੈਠੇ ਨੌਜਵਾਨ ਦੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਜਖਮੀ ਕਰਨ ਦਾ ਸਮਾਚਾਰ ਮਿਲਿਆ ਹੈ। ਜਿਸ ਨੂੰ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਦਾਖਲ ਕਰਵਾਇਆ ਗਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬਹਾਦਰਪੁਰ ਡਸਕਾ ਲਿੰਕ ਰੋਡ ਤੇ ਹਰਦੀਪ ਦੀ ਮੋਟਰ ਤੇ ਕੁਲਦੀਪ ਯਾਦਵ 35 ਸਾਲਾਂ ਪੁੱਤਰ ਕ੍ਰਿਸ਼ਨ ਯਾਦਵ ਵਾਸੀ ਪਿੰਡ ਉਕਲਾਨਾ (ਹਿਸਾਰ) ਮਾਸੀ ਦੇ ਪੁੱਤਰ ਕੋਲ ਬੈਠਾ ਸੀ। 2 ਅਣਪਛਾਤੇ ਮੋਟਰ ਸਾਈਕਲ ਸਵਾਰ ਜਿਨ੍ਹਾਂ ਨੇ ਮੂੰਹ ਤੇ ਕੱਪੜਾ ਬਣਿਆ ਹੋਇਆ ਸੀ ਨੇ ਕੁਲਦੀਪ ਤੇ ਗੋਲੀ ਚਲਾ ਦਿੱਤੀ ਜੋ ਉਸਦੇ ਪੱਟ ਵਿੱਚ ਜਾ ਲੱਗੀ। ਜੇਰੇ ਇਲਾਜ ਕੁਲਦੀਪ ਨੇ ਦੱਸਿਆ ਕਿ ਦੂਸਰੇ ਗੋਲੀ ਚਲਾਉਣ ਲੱਗੇ ਤਾਂ ਉਨ੍ਹਾਂ ਦੀ ਦੂਸਰੀ ਗੋਲੀ ਨਹੀਂ ਚੱਲ ਸਕੀ। ਪੁਲਿਸ ਮੌਕੇ ਤੇ ਐਸ ਐਚ ਓ ਸਿਟੀ ਗੁਰਲਾਲ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਪੀੜ੍ਹਤ ਦੇ ਬਿਆਨ ਦੇ ਆਧਾਰ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਉਧਰ ਐਸ ਐਚ ਓ ਬਰੇਟਾ ਨੇ ਮੌਕੇ ਤੇ ਘਟਨਾ ਵਾਲੀ ਜਗਾਂ ਤੇ ਪਹੁੰਚ ਕੇ ਜਾਇਜਾ ਲਿਆ। ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਮਲਾਵਰ ਫਰਾਰ ਦੱਸੇ ਜਾ ਰਹੇ ਹਨ।
Post a Comment