ਬੁਢਲਾਡਾ 18 ਜੂਨ (ਪੰਕਜ ਸਰਦਾਨਾ ) ਸਥਾਨਕ ਸ਼ਹਿਰ ਦੀ ਸੰਘਣੀ ਆਬਾਦੀ ਚ ਭੀੜੀ ਗਲੀ ਚੌਂਕ ਵਿਖੇ ਇੱਕ ਬਜੁਰਗ ਵੱਲੋਂ ਮੋਟਰ ਸਾਈਕਲ ਸਵਾਰ ਤੋਂ ਘਰ ਜਾਣ ਲਈ ਮੰਗੀ ਲਿਫਟ ਉਸ ਸਮੇਂ ਮਹਿੰਗੀ ਪਈ ਜਦੋਂ ਹਨ੍ਹੇਰੇ ਦਾ ਫਾਇਦਾਂ ਉਠਾਉਂਦਿਆਂ ਨੌਜਵਾਨ ਪਰਸ ਖੋਹ ਕੇ ਫਰਾਰ ਹੋ ਗਿਆ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪ੍ਰੇਮ ਲਤਾ (65 ਸਾਲਾਂ) ਪਤਨੀ ਸਵ. ਰਾਧੇਸ਼ਿਆਮ ਦੇ ਸ਼ਾਮ 7.30 ਵਜੇ ਦੇ ਕਰੀਬ ਆਪਣੇ ਘਰ ਜਾਣ ਲਈ ਭੀੜੀ ਗਲੀ ਚੋ ਨਿੱਕਲ ਕੇ ਆ ਰਹੇ ਮੋਟਰ ਸਾਈਕਲ ਸਵਾਰ ਤੋਂ ਘਰ ਜਾਣ ਤੱਕ ਛੱਡਣ ਲਈ ਕਿਹਾ ਤਾਂ ਉਸ ਸਮੇਂ ਉਸਦੀ ਨੂੰਹ ਵੀ ਹਾਜਰ ਸਨ। ਤਾਂ ਨੌਜਵਾਨ ਨੇ ਘਰ ਦੇ ਨਜਦੀਕ ਰੇਲਵੇ ਫਾਟਕ ਨਜਦੀਕ ਪਿੰਗਲਵਾੜਾ ਰੋਡ ਤੇ ਜਿਓ ਹੀ ਬਜੁਰਗ ਔਰਤ ਨੂੰ ਉਤਾਰ ਕੇ ਹਨ੍ਹੇਰੇ ਦਾ ਫਾਇਦਾ ਉਠਾਦਿਆਂ ਉਸਦਾ ਬੈਗ ਖੋਹ ਲਿਆ ਅਤੇ ਫਰਾਰ ਹੋ ਗਿਆ। ਐਸ.ਐਚ.ਓ. ਸਿਟੀ ਗੁਰਲਾਲ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਸੀ ਸੀ ਟੀ ਵੀ ਕੈਮਰੇ ਖੰਘਾਲਣੇ ਸ਼ੁਰੂ ਕਰ ਦਿੱਤੇ ਹਨ। ਜਿਸ ਵਿੱਚ ਲਿਫਟ ਦੇਣ ਵਾਲਾ ਨੌਜਵਾਨ ਅਤੇ ਔਰਤ ਦੀ ਤਸਵੀਰ ਪ੍ਰਾਪਤ ਹੋ ਚੁੱਕੀ ਹੈ ਪ੍ਰੰਤੂ ਬੈਗ ਖੋਹਣ ਵਾਲੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਮੋਟਰ ਸਾਈਕਲ ਸਵਾਰ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
Post a Comment