ਬੁਢਲਾਡਾ 18 ਜੂਨ (ਪੰਕਜ ਸਰਦਾਨਾ ) ਭੱਠਲ-ਬਰ੍ਹੇ ਬਰਾਂਚ ਵਿੱਚ ਅਚਾਨਕ ਪਾੜ ਪੈਣ ਕਾਰਨ ਆਸ ਪਾਸ ਦੇ ਖੇਤਾਂ ਅਤੇ ਵਾਟਰ ਵਰਕਸ ਵਿੱਚ ਪਾਣੀ ਜਲ ਥਲ ਹੋ ਗਿਆ। ਜਿਸ ਕਾਰਨ ਵਾਟਰ ਵਰਕਸ ਦੀਆਂ ਮੇਨ ਮੋਟਰਾਂ, ਬੋਰ ਅਤੇ ਚੈਂਬਰ ਪਾਣੀ ਵਿੱਚ ਡੁੱਬ ਗਏ। ਡੁੱਬਣ ਕਾਰਨ ਬਰੇ ਅਤੇ ਮੱਲ ਸਿੰਘ ਵਾਲਾ ਦੇ ਪਿੰਡਾਂ ਦੀ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਇਸ ਸੰਬੰਧੀ ਜਨ ਸਿਹਤ ਵਿਭਾਗ ਦੇ ਜੇ ਈ ਅੰਕਿਤ ਵਾਧਵਾ ਨੇ ਦੱਸਿਆ ਕਿ ਵਿਭਾਗ ਵੱਲੋਂ ਵਾਰ ਵਾਰ ਸਿੰਚਾਈ ਵਿਭਾਗ ਨੂੰ ਵਾਟਰ ਵਰਕਸ ਦੇ ਸਾਹਮਣੋ ਭੱਠਲ—ਬਰ੍ਹੇ ਬ੍ਰਾਂਚ ਦੇ ਕਿਨਾਰੇ ਕੰਮਜੋਰ ਹੋਣ ਕਾਰਨ ਕਿਸੇ ਵੀ ਸਮੇਂ ਨੁਕਸਾਨ ਹੋਣ ਦਾ ਖਦਸਾ ਪ੍ਰਗਟ ਕੀਤਾ ਗਿਆ ਸੀ ਪ੍ਰੰਤੂ ਵਿਭਾਗ ਵੱਲੋਂ ਨਹਿਰੀ ਬੰਦੀ ਦੌਰਾਨ ਵੀ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਜਿਸ ਕਾਰਨ ਅੱਜ 15 ਫੁੱਟ ਚੋੜਾ ਬ੍ਰਾਂਚ ਚ ਪਾੜ ਕਾਰਨ ਜਿੱਥੇ ਮਸ਼ੀਨਾ, ਬੋਰ, ਚੈਂਬਰ ਦਾ ਭਾਰੀ ਨੁਕਸਾਨ ਹੋਇਆ। ਜਿਸ ਕਾਰਨ 2 ਪਿੰਡਾਂ ਦੀ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਇਸ ਮੌਕੇ ਤੇ ਪੰਚ ਅਮਨਦੀਪ ਸਿੰਘ, ਕਿਸਾਨ ਬਲਵੀਰ ਸਿੰਘ, ਮੱਖਣ ਸਿੰਘ, ਸ਼ਮਸ਼ੇਰ ਸਿੰਘ, ਗੁਰਮੇਲ ਸਿੰਘ, ਹਰਬੰਤ ਸਿੰਘ ਨੇ ਕਿਹਾ ਕਿ ਬ੍ਰਾਂਚ ਵਿੱਚ ਪਾੜ ਪੈਣ ਕਾਰਨ ਆਸ-ਪਾਸ ਦੇ 100 ਏਕੜ ਝੋਨੇ ਦੀ ਬਿਜਾਈ ਲਈ ਤਿਆਰ ਕੀਤਾ ਗਿਆ ਵਾਹਨ ਪ੍ਰਭਾਵਿਤ ਹੋਇਆ ਹੈ।ਜਿਸ ਨਾਲ ਆਰਥਿਕ ਨੁਕਸਾਨ ਝੱਲਣਾ ਪਵੇਗਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਜਿੱਥੇ ਅਣਗਹਿਲੀ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਉਥੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ।
Post a Comment