ਬੁਢਲਾਡਾ 19 ਜੂਨ (ਪੰਕਜ ਸਰਦਾਨਾ ) ਅੱਗਰਵਾਲ ਸਭਾ ਵੱਲੋਂ ਅਗ੍ਰੋਹਾ ਧਾਮ ਦੀ ਯਾਤਰਾ ਲਈ 2 ਬੱਸਾਂ ਦਾ ਨੂੰ ਰਵਾਨਾ ਕੀਤਾ ਗਿਆ। ਜਿਸ ਨੂੰ ਹਰੀ ਝੰਡੀ ਦੀ ਰਸਮ ਚਿਰੰਜੀ ਲਾਲ ਜੈਨ ਵੱਲੋਂ ਅਦਾ ਕੀਤੀ ਗਈ। ਇਸ ਮੌਕੇ 121 ਦੇ ਕਰੀਬ ਯਾਤਰੀਆਂ ਨੂੰ ਸਰੋਪੇ ਪਾ ਕੇ ਸਨਮਾਣਿਤ ਵੀ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾਂ ਦੇ ਮੈਂਬਰ ਰਾਕੇਸ਼ ਜੈਨ ਨੇ ਦੱਸਿਆ ਕਿ ਬੱਚਿਆਂ ਨੂੰ ਮਹਾਰਾਜਾ ਅੱਗਰਸੈਨ ਜੀ ਦੇ ਜੀਵਨ ਸੰਬੰਧੀ ਜਾਣਕਾਰੀ ਲਈ ਇਸ ਯਾਤਰਾ ਦਾ ਆਯੋਜਨ ਕੀਤਾ ਗਿਆ ਹੈ। ਇਹ ਬੱਸ ਅੱਜ ਸ਼ਾਮ ਨੂੰ ਅਗ੍ਰੋਹਾ ਧਾਮ ਤੋਂ ਬੁਢਲਾਡਾ ਵਿਖੇ ਵਾਪਿਸ ਪਰਤੇਗੀ। ਉਨ੍ਹਾਂ ਕਿਹਾ ਕਿ ਅੱਗਰਵਾਲ ਪਰਿਵਾਰਾਂ ਦੇ ਬੱਚਿਆਂ ਨੂੰ ਆਪਣੇ ਕੁੱਲ ਪਿਤਾ ਬਾਰੇ ਜਾਣਕਾਰੀ ਨਹੀਂ ਹੈ। ਜਿਸ ਸੰਬੰਧੀ ਇਸ ਯਾਤਰਾ ਦੇ ਮਾਧਿਅਮ ਰਾਹੀਂ ਅੱਗਰਵਾਲ ਪਰਿਵਾਰਾਂ ਨੂੰ ਅਗ੍ਰੋਹਾ ਧਾਮ ਨਾਲ ਜੋੜਨ ਦਾ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਭੋਲਾ ਪਟਵਾਰੀ, ਰਾਮ ਲਾਲ ਰਾਮਾ, ਜਨਕ ਰਾਜ, ਅਮਿਤ ਜਿੰਦਲ, ਕ੍ਰਿਸ਼ਨ ਕੁਮਾਰ, ਦਰਸ਼ਨ ਕੁਮਾਰ, ਰਾਜੂ ਬਾਬਾ, ਸੁਰੇਸ਼ ਜੈਨ, ਨਰੇਸ਼ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਯਾਤਰੀ ਮੌਜੂਦ ਸਨ।
Post a Comment