ਬੁਢਲਾਡਾ 21 ਜੂਨ (ਪੰਕਜ ਸਰਦਾਨਾ ) ਬੈਂਕ ਚ ਪੈਸੇ ਜਮਾ ਕਰਵਾਉਣ ਆਇਆ ਕਿਸਾਨ 2 ਨੌਜਵਾਨਾਂ ਦੀਆਂ ਗੱਲਾਂ ਦੇ ਝਾਂਸੇ ਚ ਹਜਾਰਾਂ ਰੁਪਏ ਦੀ ਨਕਦੀ ਸਮੇਤ ਠੱਗਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਰਤਾਰ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਟਾਹਲੀਆਂ ਜੋ ਪੰਜਾਬ ਐਂਡ ਸਿੰਧ ਬੈਂਕ ਵਿੱਚ ਆਪਣੇ ਪੈਸੇ ਜਮਾਂ ਕਰਵਾਉਣ ਆਇਆ ਤਾਂ ਉਥੇ 2 ਨੌਜਵਾਨਾਂ ਦੀਆਂ ਗੱਲਾਂ ਦੇ ਝਾਂਸੇ ਵਿੱਚ ਆ ਗਿਆ ਜਿੱਥੇ ਨੌਜਵਾਨ ਉਸਨੂੰ ਅਨਾਜ ਮੰਡੀ ਵਿੱਚ ਲੈ ਗਏ ਅਤੇ ਉਸਦੀ 31 ਹਜਾਰ ਰੁਪਏ ਦੀ ਨਕਦ ਰਾਸ਼ੀ ਨੂੰ ਝਾਂਸੇ ਨਾਲ ਠੱਗਦਿਆਂ ਉਸਨੂੰ ਰੁਮਾਲ ਵਿੱਚ ਬੰਨ੍ਹੇ ਕਾਗਜਾਂ ਦੀਆਂ ਗੁੱਟੀਆਂ ਫੜ੍ਹਾ ਕੇ ਰਫੂ ਚੱਕਰ ਹੋ ਗਏੇ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Post a Comment