ਬੁਢਲਾਡਾ 22 ਜੂਨ ( ਪੰਕਜ ਸਰਦਾਨਾ ) ਇਲਾਕੇ ਦੇ ਹਜਾਰਾਂ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਵਾਲੀ ਪੁੱਛਿਆ ਬੁਢਲਾਡਾ ਦੀ ਉਦਯੋਗਿਕ ਸਿਖਲਾਈ ਸੰਸਥਾਂ ਸਰਕਾਰ ਦੀ ਬੇਰੁਖੀ ਦਾ ਸ਼ਿਕਾਰ ਹੋਣ ਕਾਰਨ ਇਮਾਰ ਜਿੱਥੇ ਖੰਡਰ ਬਣਦੀ ਜਾ ਰਹੀ ਹੈ ਉਥੇ ਖਾਲੀ ਪਈਆਂ ਇੰਸਟਰਕਟਰਾਂ ਦੀਆਂ ਅਸਾਮੀਆਂ ਨੌਜਵਾਨਾਂ ਦੀ ਤਰੱਕੀ, ਰੁਜਗਾਰ ਵਿੱਚ ਰੋੜਾ ਬਣੀ ਹੋਈ ਹੈ। 57 ਸਾਲ ਪਹਿਲਾਂ ਸਥਾਪਿਤ ਹੋਈ ਬੁਢਲਾਡਾ ਦੀ ਉਦਯੋਗਿਕ ਸਿਖਲਾਈ ਸੰਸਥਾਂ (ਆਈ ਟੀ ਆਈ) ਅੱਜ ਕੱਲ ਬਿੰਲਡਿਗ ਦੀ ਖਸਤਾ ਹਾਲਤ ਅਤੇ ਵੱਡੇ ਪੱਧਰ ਤੇ ਟਰੇਡਾ ਬੰਦ ਹੋਣ ਕਾਰਨ ਖੁੱਦ ਬੇਰੁਜ਼ਗਾਰ ਨੌਜਵਾਨਾਂ ਦਾ ਮੂੰਹ ਚਿੜਾ ਰਹੀ ਹੈ। ਸੰਸਥਾਂ ਵਿੱਚ ਕਈ ਸਾਲਾਂ ਤੋਂ ਚੱਲ ਰਹੀਆਂ ਟਰੇਡਾਂ ਸਟੈਨੋਗ੍ਰਾਫੀ (ਪੰਜਾਬੀ ਅੰਗਰੇਜ਼ੀ) ਰੈਫੀਰਜ਼ੇਟਰ ਅਤੇ ੲੈਅਰ ਕੰਡੀਸ਼ਨ ਦੇ ਦੋ ਯੂਨੀਟ ਬੰਦ, ਇਲੈਕਟ੍ਰਿਸ਼ਨ ਦੇ ਦੋ ਯੂਨੀਟ ਬੰਦ, ਮੋਟਰ ਮਕੈਨਿਕ ,ਵਾਇਰ ਮੈਨ, ਕੰਜਿਉਮਰ ਇਲੈਕਟ੍ਰੋਨਿਕ, ਡਰਾਫਟਸ ਮੈਨ, ਸਿਵਲ ਦੇ ਇਕ ਇਕ ਯੂਨਿਟ ਬੰਦ ਹੋਣ ਕਾਰਨ ਇਲਾਕੇ ਦੇ ਨੋਜਵਾਨਾਂ ਨੂੰ ਜਾਂ ਤਾਂ ਪ੍ਰਾਈਵੇਟ ਆਈ ਟੀ ਆਈ ਤੇ ਨਿਰਭਰ ਹੋਣਾ ਪੈ ਰਿਹਾ ਹੈ ਜਾਂ ਦੁੂਰ ਦੁਰਾਡੇ ਦਾਖਲੇ ਲੈਣ ਲਈ ਮੁਸ਼ਕਿਲਾ ਦਾ ਸਹਾਮਣਾ ਕਰਨਾ ਪੈ ਰਿਹਾ ਹੈ। 1963 ਵਿੱਚ ਸਰਕਾਰ ਵੱਲੋਂ ਆਈ ਟੀ ਆਈਜ਼ ਸਥਾਪਿਤ ਕਰਨ ਦਾ ਢਾਂਚਾ ਲਿਆਦਾਂ ਤਾਂ ਇਲਾਕੇ ਦੇ ਸਮੇਂ ਸਮੇਂ ਸਿਰ ਸਿਰਮੋਰ ਨੇਤਾ ਮਰਹੂਮ ਸਾਬਕਾ ਵਿਧਾਇਕ ਪ੍ਰਸ਼ੋਤਮ ਸਿੰਘ ਚੱਕ ਭਾਈਕੇ, ਤਾਰਾ ਸਿੰਘ, ਗੁਰਦੇਵ ਸਿੰਘ ਬਖਸ਼ੀਵਾਲਾ, ਤੇਜਾ ਸਿੰਘ ਦਰਦੀ ਦੇ ਯਤਨਾ ਸਦਕਾ 21 ਏਕੜ ਵਿੱਚ ਸਥਾਪਿਤ ਕੀਤੀ ਗਈ। ਇਸ ਖੇਤਰ ਦੇ 70 ਕਿਲੋਮੀਟਰ ਦੇ ਆਸ ਪਾਸ ਹਰਿਆਣਾ ਪੰਜਾਬ ਨਾਲ ਲੱਗਦੇ ਇਲਾਕਿਆ ਦੇ ਨੋਜਵਾਨ ਮੁੰਡੇ ਕੁੜੀਆ ਇਸ ਆਈ ਟੀ ਆਈ ਵਿਚੋਂ ਹੁਨਰ ਪ੍ਰਾਪਤ ਕਰ ਚੁੱਕੇ ਹਨ ਅਤੇ ਵੱਖ—ਵੱਖ ਸਰਕਾਰੀ ਵਿਭਾਗਾਂ ਵਿੱਚ ਨੋਕਰੀਆਂ ਕਰ ਰਹੇ ਹਨ ਜਾ ਕਰ ਚੁੱਕੇ ਹਨ ਪਰ ਇਹ ਸੰਸਥਾ ਅੱਜ ਬਿਮਾਰ ਅਤੇ ਬੇਰੁਜਗਾਰ ਹੋ ਕੇ ਰਹਿ ਗਈ ਹੈ।



ਸਟਾਫ ਦੀ ਘਾਟ ਕਾਰਨ ਟਰੇਡਾ ਨੇ ਬੰਦ

ਕਈ ਟਰੇਡਾ ਦੇ ਅੱਧੇ ਯੁਨਿਟ ਇੰਸਟਰਕਟਰਾਂ ਦੀ ਘਾਟ ਕਾਰਨ ਬੰਦ ਪਏ ਹਨ, ਜਿੰਨਾਂ ਵਿਚੋਂ ਟਰੇਡ ਆਰ ਏ ਸੀ, ਇਲੈਕਟ੍ਰਿਸ਼ਨ, ਡੀਜਲ ਮਕੈਨਿਕ, ਮਸ਼ੀਨਇਸਟ, ਫੀਟਰ, ਮੋਟਰ ਮਕੈਨਿਕ, ਵਾਇਰ ਮੈਨ, ਕੰਜਿਉਮਰ ਇਲੈਕਟ੍ਰੋਨਿਕਸ, ਡਰਾਫਟ ਮੈਨ ਸਿਵਲ ਆਦਿ ਬੰਦ ਹਨ ਜਿਥੇ ਲਗਭਗ 20 ਅਸਾਮੀਆ ਇਨਸਟੈਕਟਰਾ ਦੀਆ ਅਤੇ 16 ਅਸਾਮੀਆ ਸੇਵਾਦਾਰਾ ਦੀਆ ਖਾਲੀ ਹਨ।


ਖਸਤਾ ਹਾਲਤ ਚ ਹੈ ਆਈ ਟੀ ਆਈ ਦੀ ਇਮਾਰਤ

ਆਈ ਟੀ ਆਈ ਦੀ ਚਾਰਦਿਵਾਰੀ ਅੰਦਰ ਬਣੀ ਹੋਈ ਇਮਾਰਤ 75 ਫੀਸਦੀ ਖਸਤਾ ਹਾਲਤ ਹੈ। ਜਿੰਨਾਂ ਵਿੱਚੋ ਰਿਹਾਇਸ਼ੀ ਅਤੇ ਪੁਰਾਣਾ ਹੋਸ਼ਟਲ ਖੰਡਰ ਦਾ ਰੂਪ ਲੈ ਚੁਕਿਆ ਹੈ। ਜੋ ਕਿਸੇ ਵੀ ਸਮੇ ਭਿਆਨਕ ਦੁਰਘਟਨਾ ਨੂੰ ਅੰਜਾਮ ਦੇ ਸਕਦੀ ਹੈ। ਮੁਲਾਜ਼ਮਾ ਲਈ ਬਣੇ ਕੁਆਟਰ ,ਲੜਕੀਆ ਦਾ ਹੋਸਟਲ ਆਦਿ ਨੂੰ ਲੋਕ ਨਿਰਮਾਣ ਵਿਭਾਗ ਵੱਲੋ ਪਹਿਲਾਂ ਤੋ ਹੀ ਅਸੁੱਰਿਖਅਤ ਘੋਸ਼ਿਤ ਕੀਤਾ ਗਿਆ ਹੈ।

ਨਹਿਰੀ ਪਾਣੀ ਬੰਦ ਹੋਣ ਕਾਰਨ ਸੁੱਕੀ ਆਈ ਟੀ ਆਈ ਦੀ ਹਰਿਆਲੀ

21 ਏਕੜ ਵਿਚ ਸਥਾਪਿਤ ਆਈ ਟੀ ਆਈ ਵਿਚ ਨਹਿਰੀ ਪਾਣੀ ਮੋਗੇ ਤੋ ਨਾ ਮਿਲਣ ਕਾਰਨ ਚਾਰਦਿਵਾਰੀ ਦੀ ਹਰਿਆਲੀ ਕਦੇ ਵੀ ਹਰੀ ਨਾ ਹੋ ਸਕੀ। ਪ੍ਰਾਪਤ ਵੇਰਵਿਆ ਅਨੁਸਾਰ ਨਹਿਰੀ ਪਾਣੀ ਨੂੰ ਪ੍ਰਾਪਤ ਕਰਨ ਲਈ ਸਰਕਾਰੀ ਚਾਰਾਜੋਈ ਕੀਤੀ ਜਾ ਚੁੱਕੀ ਹੈ। ਪ੍ਰੰਤੂ ਮੋਗੇ ਤੋ ਆਈ ਟੀ ਆਈ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਪਾਇਪਾ ਪਾਉਣ ਲਈ ਫੰਡ ਰਲੀਜ ਨਹੀ ਹੋਏ ਜਿਸ ਕਾਰਨ ਆਈ ਟੀ ਆਈ ਦੀ ਹਰਿਆਲੀ ਅਲੋਪ ਹੁੰਦੀ ਜਾ ਰਹੀ ਹੈ।


ਸਟਾਫ ਦੀ ਘਾਟ ਜਲਦ ਕੀਤੀ ਜਾਵੇਗੀ ਪੁਰੀ — ਵਿਧਾਇਕ ਬੁੱਧ ਰਾਮ

ਇਲਾਕੇ ਦੇ ਨੋਜਵਾਨਾ ਨੂੰ ਰੁਜਗਾਰ ਹਿੱਤ ਕਰਨ ਵਾਲੀ ਆਈ ਟੀ ਆਈ ਬੁਢਲਾਡਾ ਵਿਚ ਸਟਾਫ ਦੀ ਘਾਟ ਅਤੇ ਖਸਤਾ ਹਾਲਤ ਬਿੰਲਡਿੰਗ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆ ਹਲਕਾ ਵਿਧਾਇਕ ਪ੍ਰਿਸੀਪਲ ਬੁੱਧ ਰਾਮ ਨੇ ਕਿਹਾ ਕਿ ਜਲਦ ਹੀ ਆਈ ਟੀ ਆਈ ਦੇ ਸੁਧਾਰ ਲਈ ਮੁੱਖ ਮੰਤਰੀ ਪੰਜਾਬ ਨੂੰ ਮਿਲਕੇ ਸਥਿਤੀ ਤੋ ਜਾਣੁ ਕਰਵਾਇਆ ਜਾਵੇਗਾ। ਉਥੇ ਬੰਦ ਪਈਆ ਟਰੈਡਾ ਨੁੰ ਚਾਲੁ ਕਰਨ ਲਈ ਸਟਾਫ ਅਤੇ ਫੰਡਾ ਨੁੰ ਮੁਹਈਆ ਕਰਵਾਉਣ ਯਤਨ ਕੀਤੇ ਜਾਣਗੇ ।


Post a Comment

Previous Post Next Post